ਜਾਪਾਨ ਦੇ ਕੇਂਦਰੀ ਬੈਂਕ ਨੇ ਨੀਤੀਗਤ ਵਿਆਜ ਦਰ ਵਧਾ ਕੇ 1.25 ਫੀਸਦੀ ਕੀਤੀ
Friday, Sep 18, 2026 - 07:26 PM (IST)
ਬਿਜ਼ਨੈੱਸ ਡੈਸਕ - ਜਾਪਾਨ ਦੇ ਕੇਂਦਰੀ ਬੈਂਕ ਨੇ ਆਪਣੀ ਮੁੱਖ ਨੀਤੀਗਤ ਵਿਆਜ ਦਰ ਨੂੰ 1.0 ਫੀਸਦੀ ਤੋਂ ਵਧਾ ਕੇ 1.25 ਫੀਸਦੀ ਕਰ ਦਿੱਤਾ। ਇਹ 31 ਸਾਲ ਦੇ ਉੱਚ ਪੱਧਰ ’ਤੇ ਹੈ। ਮੌਦਰਿਕ ਨੀਤੀ ਕਮੇਟੀ ਦੀ 2 ਦਿਨ ਦੀ ਬੈਠਕ ਦੇ ਅੰਤ ’ਚ ਸ਼ੁੱਕਰਵਾਰ ਨੂੰ ਕੀਤਾ ਗਿਆ ਇਹ ਫੈਸਲਾ ਅਨੁਮਾਨਿਤ ਸੀ ਅਤੇ ਗਲੋਬਲ ਬਾਜ਼ਾਰਾਂ ’ਚ ਹਾਲੀਆ ਗਤੀਵਿਧੀਆਂ ’ਚ ਇਸ ਦੀ ਵਿਆਪਕ ਰੂਪ ’ਚ ਪਹਿਲਾਂ ਹੀ ਸੰਭਾਵਨਾ ਜਤਾਈ ਜਾ ਰਹੀ ਸੀ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਨੀਤੀਗਤ ਦਰ ’ਚ 0.25 ਫੀਸਦੀ ਦਾ ਇਹ ਵਾਧਾ ਇਸ ਹਫਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵੀ ਆਪਣੀ ਮੁੱਖ ਦਰ ਵਧਾਏ ਜਾਣ ਤੋਂ ਬਾਅਦ ਹੋਇਆ ਹੈ। ਕਮਜ਼ੋਰ ਹੁੰਦੇ ਯੇਨ ਨੂੰ ਲੈ ਕੇ ਚਿੰਤਾ ਦੇ ਵਿਚਕਾਰ ਅਮਰੀਕਾ ਵੱਲੋਂ ਜਾਪਾਨ ’ਤੇ ਵਿਆਜ ਦਰਾਂ ਵਧਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਅਮਰੀਕੀ ਡਾਲਰ ਲੱਗਭਗ 155 ਯੇਨ ’ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
