ਚੋਰੀ ਦੇ ਸ਼ੱਕ ''ਚ ਟਰੱਕ ਡਰਾਈਵਰਾਂ ਨੇ ਕੁੱਟਿਆ ਨੌਜਵਾਨ ! ਹਸਪਤਾਲ ''ਚ ਇਲਾਜ ਦੌਰਾਨ ਤੋੜਿਆ ਦਮ

Sunday, Sep 13, 2026 - 05:29 PM (IST)

ਚੋਰੀ ਦੇ ਸ਼ੱਕ ''ਚ ਟਰੱਕ ਡਰਾਈਵਰਾਂ ਨੇ ਕੁੱਟਿਆ ਨੌਜਵਾਨ ! ਹਸਪਤਾਲ ''ਚ ਇਲਾਜ ਦੌਰਾਨ ਤੋੜਿਆ ਦਮ

ਨੈਸ਼ਨਲ ਡੈਸਕ- ਨਵੀਂ ਦਿੱਲੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉੱਤਰੀ ਦਿੱਲੀ ਦੇ ਭਲਸਵਾ ਡੇਅਰੀ ਇਲਾਕੇ ਵਿੱਚ ਟਰੱਕਾਂ 'ਚੋਂ ਕੇਬਲ ਚੋਰੀ ਕਰਨ ਦੇ ਸ਼ੱਕ ਹੇਠ ਟਰੱਕ ਚਾਲਕਾਂ ਵੱਲੋਂ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ 18 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋ ਟਰੱਕ ਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

29 ਅਗਸਤ ਦੀ ਸ਼ਾਮ ਨੂੰ ਕਲੰਦਰ ਕਾਲੋਨੀ ਦੇ ਰਹਿਣ ਵਾਲੇ ਰਾਮ ਕੁਮਾਰ (18) ਅਤੇ ਉਸ ਦੇ 4 ਸਾਥੀਆਂ ਨੂੰ ਟਰੱਕ ਚਾਲਕਾਂ ਨੇ ਕੇਬਲ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਫੜ ਲਿਆ ਸੀ। ਦੋਸ਼ ਹੈ ਕਿ ਟਰੱਕ ਚਾਲਕਾਂ ਨੇ ਰਾਮ ਕੁਮਾਰ ਨੂੰ ਬੰਨ੍ਹ ਕੇ ਬੈਲਟਾਂ, ਲੱਤਾਂ ਅਤੇ ਮੁੱਕਿਆਂ ਨਾਲ ਬੁਰੇ ਤਰੀਕੇ ਨਾਲ ਕੁੱਟਿਆ।

30 ਅਗਸਤ ਨੂੰ ਪਰਿਵਾਰ ਵਾਲੇ ਰਾਮ ਕੁਮਾਰ ਨੂੰ ਬੁਰਾੜੀ ਹਸਪਤਾਲ ਲੈ ਕੇ ਗਏ, ਜਿੱਥੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। 9 ਸਤੰਬਰ ਨੂੰ ਸਾਹ ਲੈਣ 'ਚ ਤਕਲੀਫ਼ ਹੋਣ 'ਤੇ ਉਸ ਨੂੰ ਮੁੜ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ 'ਰਾਜਨ ਬਾਬੂ ਫੇਫ਼ੜੇ ਅਤੇ ਟੀਬੀ ਰੋਗ ਸੰਸਥਾਨ' ਵਿੱਚ 9 ਅਤੇ 10 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਉਸ ਦੀ ਮੌਤ ਹੋ ਗਈ। 12 ਸਤੰਬਰ ਨੂੰ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਗਿਆ।

ਮੌਤ ਦੀ ਖ਼ਬਰ ਤੋਂ ਬਾਅਦ ਭਲਸਵਾ ਡੇਅਰੀ ਥਾਣੇ 'ਚ ਐੱਫ.ਆਈ.ਆਰ. (FIR) ਦਰਜ ਕੀਤੀ ਗਈ ਹੈ। ਫਿਲਹਾਲ ਪੁਲਸ ਨੇ ਮੁੰਤੀਆਜ਼ ਅਤੇ ਨਈਮ ਨਾਂ ਦੇ ਦੋ ਟਰੱਕ ਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।


author

Harpreet SIngh

Content Editor

Related News