ਸ਼ਾਮਲੀ ਮੁਕਾਬਲੇ ’ਚ ਕੱਗਾ ਗੈਂਗ ਦੇ ਅਰਸ਼ਦ ਸਮੇਤ 4 ਬਦਮਾਸ਼ ਢੇਰ
Wednesday, Jan 22, 2025 - 02:55 PM (IST)
ਸ਼ਾਮਲੀ (ਦੀਪਕ)- ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਮੇਰਠ ਨਾਲ ਸੋਮਵਾਰ ਦੇਰ ਰਾਤ ਹੋਏ ਮੁਕਾਬਲੇ ਵਿਚ ਕੱਗਾ ਗੈਂਗ ਦੇ ਇਕ ਲੱਖ ਰੁਪਏ ਦੇ ਇਨਾਮੀ ਅਰਸ਼ਦ ਸਮੇਤ 4 ਬਦਮਾਸ਼ ਢੇਰ ਹੋ ਗਏ। ਮੁਕਾਬਲੇ ਵਿਚ ਮਾਰੇ ਗਏ ਅਰਸ਼ਦ ’ਤੇ ਆਈ. ਜੀ. ਜ਼ੋਨ ਮੇਰਠ ਨੇ 1 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਐੱਸ. ਟੀ. ਐੱਫ. ਨੂੰ ਸੂਚਨਾ ਮਿਲੀ ਕਿ ਝਿੰਝਾਨਾ ਥਾਣਾ ਖੇਤਰ 'ਚ ਮੁਸਤਫਾ ਕੱਗਾ ਗੈਂਗ ਦੇ ਬਦਮਾਸ਼ ਘੁੰਮ ਰਹੇ ਹਨ।
ਐੱਸ. ਟੀ. ਐੱਫ. ਨੇ ਬਦਮਾਸ਼ਾਂ ਦੀ ਭਾਲ ਸ਼ੁਰੂ ਕੀਤੀ ਅਤੇ ਉਕਤ ਖੇਤਰ ਵਿਚ ਆਮਣਾ-ਸਾਹਮਣਾ ਹੁੰਦੇ ਹੀ ਬਦਮਾਸ਼ਾਂ ਨੇ ਪੁਲਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਪੁਲਸ ਨੂੰ ਵੀ ਜਵਾਬੀ ਕਾਰਵਾਈ ਵਿਚ ਫਾਇਰਿੰਗ ਕਰਨੀ ਪਈ। ਬਦਮਾਸ਼ਾਂ ਦੀ ਫਾਇਰਿੰਗ ਵਿਚ ਐੱਸ. ਟੀ. ਐੱਫ. ਇੰਸਪੈਕਟਰ ਸੁਨੀਲ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਐੱਸ. ਪੀ. ਨੇ ਦੱਸਿਆ ਕਿ ਮੁਕਾਬਲੇ ਵਿਚ 4 ਬਦਮਾਸ਼ ਮਾਰੇ ਗਏ ਹਨ, ਜਿਨ੍ਹਾਂ ਦੀ ਪਛਾਣ ਅਰਸ਼ਦ ਪੁੱਤਰ ਜਮੀਲ, ਵਾਸੀ ਬਾੜੀ ਮਾਜਰਾ ਥਾਣਾ ਗੰਗੋਹ ਜ਼ਿਲ੍ਹਾ ਸਹਾਰਨਪੁਰ, ਉਸ ਦੇ ਸਾਥੀ ਮਨਜੀਤ ਅਤੇ ਸਤੀਸ਼ ਦੇ ਰੂਪ ਵਿਚ ਹੋਈ ਹੈ। ਇਕ ਅਣਪਛਾਤਾ ਬਦਮਾਸ਼ ਵੀ ਮ੍ਰਿਤਕਾਂ ਵਿਚ ਸ਼ਾਮਲ ਹੈ, ਜਿਸ ਦੀ ਪਛਾਣ ਦਾ ਯਤਨ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8