ਦੇਸ਼ ਦੇ 4 ਹਵਾਈ ਅੱਡਿਆਂ ’ਤੇ 142 ਕੌਮਾਂਤਰੀ ਉਡਾਣਾਂ ਰੱਦ
Saturday, Mar 07, 2026 - 01:59 AM (IST)
ਮੁੰਬਈ (ਭਾਸ਼ਾ) - ਪੱਛਮੀ ਏਸ਼ੀਆ ਦੇ ਸੰਕਟ ਕਾਰਨ ਭਾਰਤ ’ਚ ਉਡਾਣ ਸੰਚਾਲਨ ਪ੍ਰਭਾਵਿਤ ਹੋਇਆ ਹੈ। ਸ਼ੁੱਕਰਵਾਰ ਮੁੰਬਈ, ਦਿੱਲੀ, ਬੈਂਗਲੁਰੂ ਤੇ ਕੋਲਕਾਤਾ ਹਵਾਈ ਅੱਡਿਆਂ ’ਤੇ 142 ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਬਹੁਤ ਸਾਰੀਆਂ ਏਅਰਲਾਈਨਾਂ ਨੇ ਅੰਸ਼ਕ ਤੌਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੁਝ ਪੱਛਮੀ ਏਸ਼ੀਆਈ ਦੇਸ਼ਾਂ ਲਈ ਸੀਮਤ ਸੇਵਾਵਾਂ ਚਲ ਰਹੀਆਂ ਹਨ। ਅਮਰੀਕਾ, ਇਜ਼ਰਾਈਲ ਤੇ ਈਰਾਨ ਦਰਮਿਆਨ ਵਧਦੇ ਟਕਰਾਅ ਨੇ ਹਵਾਈ ਸੰਚਾਲਨ ਨੂੰ ਪ੍ਰਭਾਵਿਤ ਕੀਤਾ ਹੈ। ਪੱਛਮੀ ਏਸ਼ੀਆ ਦੇ ਕੁਝ ਹਵਾਈ ਖੇਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ‘ਅਕਾਸਾ ਏਅਰ’ ਨੇ ਕਿਹਾ ਕਿ ਉਸ ਨੇ ਸ਼ੁੱਕਰਵਾਰ ਮੁੰਬਈ-ਜੇਦਾਹ-ਮੁੰਬਈ ਉਡਾਣ ਚਲਾਈ। ਸ਼ਨੀਵਾਰ ਨੂੰ ਉਹ ਮੁੰਬਈ, ਅਹਿਮਦਾਬਾਦ ਤੇ ਕੋਚੀ ਤੋਂ ਜੇਦਾਹ ਲਈ ਉਡਾਣਾਂ ਚਲਾਏਗੀ।
