ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ 5 ਲੱਖ ਦਾ ਇਨਾਮੀ ਨਕਸਲੀ ਢੇਰ
Thursday, Mar 05, 2026 - 08:39 PM (IST)
ਦੰਤੇਵਾੜਾ (ਭਾਸ਼ਾ)-ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ’ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ 5 ਲੱਖ ਰੁਪਏ ਦਾ ਇਕ ਇਨਾਮੀ ਨਕਸਲੀ ਮਾਰਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਰੇ ਗਏ ਨਕਸਲੀ ਦੀ ਪਛਾਣ ਬੀਜਾਪੁਰ ਜ਼ਿਲੇ ਦੇ ਬੁਰਜੀ ਪਿੰਡ ਦੇ ਨਿਵਾਸੀ ਰਾਜੇਸ਼ ਪੁਨੇਮ ਵਜੋਂ ਹੋਈ ਹੈ, ਜੋ ਮਾਓਵਾਦੀਆਂ ਦੀ ਭੈਰਮਗੜ੍ਹ ਏਰੀਆ ਕਮੇਟੀ ਦਾ ਮੈਂਬਰ ਸੀ।
ਦੰਤੇਵਾੜਾ ਜ਼ਿਲੇ ਦੇ ਪੁਲਸ ਕਪਤਾਨ ਗੌਰਵ ਰਾਏ ਨੇ ਦੱਸਿਆ ਕਿ ਮੁਕਾਬਲਾ ਬੁੱਧਵਾਰ ਰਾਤ ਗੀਦਮ ਪੁਲਸ ਥਾਣਾ ਇਲਾਕੇ ਦੇ ਜੰਗਲ-ਪਹਾੜੀ ਖੇਤਰ ’ਚ ਹੋਇਆ, ਜਦੋਂ ਜ਼ਿਲਾ ਰਿਜ਼ਰਵ ਗਾਰਡ (ਡੀ. ਆਰ. ਜੀ.) ਅਤੇ ਬਸਤਰ ਫਾਈਟਰਜ਼ ਦਾ ਇਕ ਸਾਂਝਾ ਦਲ ਨਕਸਲ ਵਿਰੋਧੀ ਮੁਹਿੰਮ ’ਤੇ ਨਿਕਲਿਆ ਸੀ। ਸੁਰੱਖਿਆ ਫੋਰਸਾਂ ਨੂੰ 3 ਮਾਰਚ ਨੂੰ ਗੀਦਮ ਥਾਣਾ ਖੇਤਰ ਦੇ ਗੁਮਲਨਾਰ, ਗਿਰਸਾਪਾਰਾ ਅਤੇ ਨੇਲਗੋੜਾ ਵਿਚਾਲੇ ਜੰਗਲ-ਪਹਾੜੀ ਖੇਤਰ ’ਚ ਨਕਸਲੀ ਸਮੱਗਰੀ ਅਤੇ ਹਥਿਆਰ ਲੁਕੋਏ ਜਾਣ ਦੀ ਜਾਣਕਾਰੀ ਮਿਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
