ਤੇਲੰਗਾਨਾ ''ਚ ਭਿਆਨਕ ਸੜਕ ਹਾਦਸਾ: 4 ਲੋਕਾਂ ਦੀ ਦਰਦਨਾਕ ਮੌਤ, ਕਈ ਜ਼ਖਮੀ

Friday, Mar 13, 2026 - 09:55 AM (IST)

ਤੇਲੰਗਾਨਾ ''ਚ ਭਿਆਨਕ ਸੜਕ ਹਾਦਸਾ: 4 ਲੋਕਾਂ ਦੀ ਦਰਦਨਾਕ ਮੌਤ, ਕਈ ਜ਼ਖਮੀ

ਨਿਜ਼ਾਮਾਬਾਦ : ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੇ ਇੰਦਲਵਾਈ ਮੰਡਲ ਦੇ ਗੰਨਾਰਮ ਵਿਖੇ ਰਾਸ਼ਟਰੀ ਰਾਜਮਾਰਗ 44 'ਤੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਥੇ ਇੱਕ ਨਿੱਜੀ ਬੱਸ ਦੇ ਪਲਟ ਜਾਣ ਨਾਲ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਕਈ ਹੋਰ ਲੋਕ ਵੀ ਜ਼ਖਮੀ ਹੋਏ ਹਨ। ਪੁਲਸ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਬੱਸ 22 ਯਾਤਰੀਆਂ ਨੂੰ ਲੈ ਕੇ ਮਹਾਰਾਸ਼ਟਰ ਦੇ ਅੰਕੋਲਾ ਜਾ ਰਹੀ ਸੀ।

ਇਹ ਵੀ ਪੜ੍ਹੋ - 93 ਲੱਖ ਸਕੂਲੀ ਬੱਚਿਆਂ ਦੀ 'ਬੱਲੇ-ਬੱਲੇ'! ਵਰਦੀ ਲਈ ਇਸ ਸੂਬੇ ਦੀ ਸਰਕਾਰ ਨੇ ਖਾਤਿਆਂ 'ਚ ਪਾਏ 1047 ਕਰੋੜ ਰੁਪਏ

ਇਸ ਦੌਰਾਨ ਵੀਰਵਾਰ ਅੱਧੀ ਰਾਤ ਦੇ ਕਰੀਬ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਪਲਟ ਗਈ। ਹਾਦਸੇ ਤੋਂ ਬਾਅਦ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਨਿਜ਼ਾਮਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਵਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News