ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਹੁਣ ਸ਼ੁਰੂ ਕਰਨਗੇ ''ਸਮਾਇਲ ਮੁਹਿੰਮ''

06/14/2019 1:49:46 PM

ਸ਼ਿਮਲਾ—ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਤੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨਵੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹੈ। ਸਾਂਸਦ ਭਾਰਤ ਦਰਸ਼ਨ ਯਾਤਰਾ ਤੋਂ ਬਾਅਦ ਹੁਣ ਅਨੁਰਾਗ ਠਾਕੁਰ ਨੇ 'ਸਾਂਸਦ ਮੋਬਾਇਲ ਲਾਈਬ੍ਰੇਰੀ ਫਾਰ ਐਜੂਕੇਸ਼ਨ' (ਸਮਾਇਲ) ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਆਪਣੇ ਆਧਿਕਾਰਤ ਅਕਾਊਂਟ ਤੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਤਹਿਤ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਲਣ ਦੌਰਾਨ ਫੁੱਲਾਂ ਦਾ ਗੁਲਦਸਤਾ ਦੇਣ ਦੇ ਬਜਾਏ ਕਿਤਾਬ ਭੇਂਟ ਕਰਨ। ਤੋਹਫੇ 'ਚ ਮਿਲਣ ਵਾਲੀਆਂ ਇਨ੍ਹਾਂ ਕਿਤਾਬਾਂ ਨੂੰ ਉਹ 'ਸਮਾਇਲ ਮੁਹਿੰਮ' ਲਈ ਦਾਨ ਕਰਨਗੇ। ਇਸ ਦੇ ਤਹਿਤ ਇੱਕ ਵਾਹਨ ਨੂੰ ਚੱਲਦੀ ਫਿਰਦੀ ਲਾਇਬ੍ਰੇਰੀ ਦੇ ਰੂਪ 'ਚ ਤਿਆਰ ਕੀਤਾ ਜਾਵੇਗਾ, ਜਿਸ 'ਚ ਇਨ੍ਹਾਂ ਕਿਤਾਬਾਂ ਨੂੰ ਰੱਖਿਆ ਜਾਵੇਗਾ।

PunjabKesari

ਇਹ ਵਾਹਨ ਹਮੀਰਪੁਰ ਸੰਸਦੀ ਖੇਤਰ ਦੇ ਵੱਖ-ਵੱਖ ਹਿੱਸਿਆਂ 'ਚ ਵੱਖਰੇ-ਵੱਖਰੇ ਸਮੇਂ 'ਚ ਜਾਵੇਗਾ ਅਤੇ ਕੁਝ ਦਿਨ ਰੁਕੇਗਾ। ਇਸ ਦੌਰਾਨ ਸਥਾਨਿਕ ਬੱਚਿਆਂ ਨੂੰ ਇਸ ਲਾਇਬ੍ਰੇਰੀ 'ਚ ਪੜ੍ਹਨ ਲਈ ਵੱਖ-ਵੱਖ ਪ੍ਰਾਂਤਾਂ ਅਤੇ ਦੇਸ਼ਾਂ ਦੇ ਲੇਖਕਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹਨ ਨੂੰ ਮਿਲਣਗੀਆਂ।

ਕੇਂਦਰੀ ਰਾਜ ਮੰਤਰੀ ਅਨੁਰਾਗ ਨੇ ਕਿਹਾ ਹੈ ਕਿ ਆਮ ਤੌਰ 'ਤੇ ਬੱਚਿਆਂ ਨੂੰ ਗਾਰਡੀਅਨ ਸਿਰਫ ਸਕੂਲੀ ਕਿਤਾਬਾਂ ਪੜ੍ਹਨ ਲਈ ਜ਼ੋਰ ਦਿੰਦੇ ਹਨ। ਦਬਾਅ ਕਾਰਨ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਘੱਟ ਹੁੰਦਾ ਹੈ। ਜੇਕਰ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਮਿਲਣਗੀਆਂ ਤਾਂ ਇਸ ਤੋਂ ਨਾ ਸਿਰਫ ਉਨ੍ਹਾਂ ਦੀ ਪੜ੍ਹਨ ਦੀ ਆਦਤ ਬਣੇਗੀ ਬਲਕਿ ਉਨ੍ਹਾਂ ਨੂੰ ਹੋਰ ਵੀ ਗਿਆਨ ਵੀ ਮਿਲੇਗਾ।


Iqbalkaur

Content Editor

Related News