ਫ਼ੌਜ ਨੇ ਬਰਫ਼ਬਾਰੀ ''ਚ ਫਸੇ 80 ਲੋਕਾਂ ਦੀ ਬਚਾਈ ਜਾਨ, 17,688 ਫੁੱਟ ਉਚਾਈ ''ਤੇ ਚਲਾਈ ਮੁਹਿੰਮ
Monday, Apr 08, 2024 - 10:23 AM (IST)
ਲੇਹ (ਭਾਸ਼ਾ)- ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਲੇਹ ਅਤੇ ਸ਼ਯੋਕ ਨਦੀ ਘਾਟੀ ਦਰਮਿਆਨ 17,688 ਫੁੱਟ ਉੱਚੇ ਚਾਂਗ ਲਾ ਦਰਰੇ 'ਚ ਬਰਫ਼ਬਾਰੀ ਵਿਚਾਲੇ ਫਸੇ 80 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਫ਼ੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਫ਼ੌਜ ਦੀ ਲੇਹ ਸਥਿਤ ਫਾਇਰ ਐਂਡ ਫਿਊਰੀ (14ਵੀਂ) ਕੋਰ ਨੇ ਕਿਹਾ ਕਿ ਅੱਧੀ ਰਾਤ ਨੂੰ ਚਲਾਈ ਗਈ ਇਸ ਬਚਾਅ ਮੁਹਿੰਮ ਨੂੰ ਤ੍ਰਿਸ਼ੂਲ ਪ੍ਰਭਾਗ ਦੇ ਫ਼ੌਜੀਆਂ ਨੇ ਅੰਜਾਮ ਦਿੱਤਾ।
ਫ਼ੌਜ ਦੀ ਫਾਇਰ ਐਂਡ ਫਿਊਰੀ (14ਵੀਂ) ਕੋਰ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਤ੍ਰਿਸ਼ੂਲ ਪ੍ਰਭਾਗ ਦੇ ਫ਼ੌਜੀਆਂ ਨੇ ਚਾਂਗ ਲਾ ਦੇ ਉੱਚੇ ਬਰਫ਼ੀਲੇ ਸਥਾਨਾਂ 'ਤੇ ਆਵਾਜਾਈ ਰੁਕਾਵਟ ਦੂਰ ਕਰਨ ਲਈ ਐਮਰਜੈਂਸੀ ਸਥਿਤੀ 'ਚ ਤੁਰੰਤ ਕਾਰਵਾਈ ਕੀਤੀ ਅਤੇ ਰਾਤ ਨੂੰ 2 ਘੰਟਿਆਂ ਤੱਕ ਲਗਾਤਾਰ ਕੰਮ ਕੀਤਾ ਅਤੇ ਬਰਫ਼ਬਾਰੀ ਵਿਚਾਲੇ ਫਸੀਆਂ ਔਰਤਾਂ ਅਤੇ ਬੱਚਿਆਂ ਸਮੇਤ ਲਗਭਗ 80 ਲੋਕਾਂ ਨੂੰ ਸੁਰੱਖਿਆ ਕੱਢਿਆ ਗਿਆ।'' ਫ਼ੌਜ ਨੇ ਇਸ ਬਚਾਅ ਮੁਹਿੰਮ ਦੀਆਂ ਕੁਝ ਤਸਵੀਰਾਂ ਅਤੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8