ਰਾਜ ਠਾਕਰੇ ਨੇ ਕੀਤਾ PM ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ

Wednesday, Apr 10, 2024 - 12:10 PM (IST)

ਰਾਜ ਠਾਕਰੇ ਨੇ ਕੀਤਾ PM ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ

ਮੁੰਬਈ (ਵਾਰਤਾ)- ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ। ਠਾਕਰੇ ਗੁੱਡੀ ਪੜਵਾ ਉਤਸਵ ਮੌਕੇ ਦਾਦਰ ਦੇ 'ਸ਼ਿਵਤੀਰਥ' ਸ਼ਿਵਾਜੀ ਪਾਰਕ 'ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮਹਾਯੁਤੀ ਦੇ ਨੇਤਾਵਾਂ ਨੇ ਮਨਸੇ ਮੁਖੀ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। 

ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ,''ਪ੍ਰਧਾਨ ਮੰਤਰੀ ਦੀ ਕੁਸ਼ਲ ਲੀਡਰਸ਼ਿਪ 'ਤੇ ਭਰੋਸਾ ਕਰਦੇ ਹੋਏ ਵਿਕਸਿਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਅਤੇ ਇਕ ਮਜ਼ਬੂਤ ਮਹਾਰਾਸ਼ਟਰ ਦੇ ਨਿਰਮਾਣ ਲਈ ਭਾਜਪਾ, ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮਹਾਗਠਜੋੜ ਦਾ ਸਮਰਥਨ ਕਰਨ ਲਈ ਮੈਂ ਮਨਸੇ ਮੁਖੀ ਰਾਜ ਠਾਕਰੇ ਦਾ ਬੇਹੱਦ ਧੰਨਵਾਦੀ ਹਾਂ। ਆਓ ਅਸੀਂ ਸਾਰੇ ਪੂਰੀ ਤਾਕਤ ਨਾਲ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਪੂਰੀਆਂ ਕਰਨ ਲਈ ਦ੍ਰਿੜ ਸੰਕਲਪਿਤ ਹੋਈਏ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News