ਕੇਂਦਰੀ ਮੰਤਰੀ ਦੀ ਕਾਰ ਨਾਲ ਹੋਈ ਬਾਈਕ ਦੀ ਟੱਕਰ, ਭਾਜਪਾ ਵਰਕਰ ਦੀ ਮੌਤ
Tuesday, Apr 09, 2024 - 03:28 AM (IST)
ਬੈਂਗਲੁਰੂ — ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਕੇਆਰ ਪੁਰਮ 'ਚ ਇਕ ਗਣੇਸ਼ ਮੰਦਰ ਨੇੜੇ ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਦੀ ਕਾਰ ਨਾਲ ਕਥਿਤ ਤੌਰ 'ਤੇ ਟੱਕਰ ਹੋਣ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰ ਪ੍ਰਕਾਸ਼ (62) ਦੀ ਮੌਤ ਹੋ ਗਈ। ਪ੍ਰਾਪਤ ਰਿਪੋਰਟਾਂ ਅਨੁਸਾਰ ਜਦੋਂ ਮੰਤਰੀ ਚੋਣ ਪ੍ਰਚਾਰ ਲਈ ਜਾ ਰਹੇ ਸਨ ਤਾਂ ਪ੍ਰਕਾਸ਼ ਉਨ੍ਹਾਂ ਦੇ ਕਾਫ਼ਲੇ ਦਾ ਪਿੱਛਾ ਕਰ ਰਹੇ ਸਨ। ਟੱਕਰ ਕਾਰ ਦਾ ਇਕ ਦਰਵਾਜ਼ਾ ਖੁੱਲ੍ਹਣ ਕਾਰਨ ਹੋਈ, ਜਿਸ ਕਾਰਨ ਪ੍ਰਕਾਸ਼ ਉਸ ਨਾਲ ਟਕਰਾ ਗਿਆ ਅਤੇ ਫਿਰ ਸੜਕ 'ਤੇ ਡਿੱਗ ਗਿਆ। ਬਦਕਿਸਮਤੀ ਨਾਲ, ਸੜਕ 'ਤੇ ਡਿੱਗਣ ਤੋਂ ਬਾਅਦ ਇੱਕ ਬੱਸ ਨੇ ਉਸ ਨੂੰ ਕੂਚਲ ਦਿੱਤਾ। ਨਤੀਜੇ ਵਜੋਂ ਉਸਦੀ ਤੁਰੰਤ ਮੌਤ ਹੋ ਗਈ। ਕਰੰਦਲਾਜੇ (ਜੋ ਬੇਂਗਲੁਰੂ ਉੱਤਰੀ ਤੋਂ ਆਗਾਮੀ ਲੋਕ ਸਭਾ ਚੋਣਾਂ ਲੜ ਰਹੀ ਹੈ) ਨੇ ਪ੍ਰਕਾਸ਼ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਪ੍ਰਕਾਸ਼ ਨੂੰ ਇੱਕ ਵਚਨਬੱਧ ਪਾਰਟੀ ਵਰਕਰ ਵਜੋਂ ਮਾਨਤਾ ਦਿੱਤੀ ਅਤੇ ਭਰੋਸਾ ਦਿੱਤਾ ਕਿ ਪਾਰਟੀ ਫੰਡਾਂ ਵਿੱਚੋਂ ਮੁਆਵਜ਼ਾ ਦਿੱਤਾ ਜਾਵੇਗਾ। ਘਟਨਾ ਸਮੇਂ ਮੰਤਰੀ ਕਾਰ ਦੇ ਅੰਦਰ ਸੀ ਜਾਂ ਨਹੀਂ, ਇਸ ਬਾਰੇ ਅਜੇ ਤੱਕ ਵੇਰਵੇ ਉਪਲਬਧ ਨਹੀਂ ਹਨ।
ਇਹ ਵੀ ਪੜ੍ਹੋ- ਲਿਵ-ਇਨ 'ਚ ਰਹਿ ਰਹੀ ਪਾਰਟਨਰ ਦਾ ਕੀਤਾ ਬੇਰਹਿਮੀ ਨਾਲ ਕਤਲ, ਅਲਮਾਰੀ 'ਚ ਲੁਕਾਈ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e