ਅਨੁਰਾਗ ਠਾਕੁਰ ਅਤੇ CM ਸੁੱਖੂ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ

Monday, May 06, 2024 - 11:10 AM (IST)

ਅਨੁਰਾਗ ਠਾਕੁਰ ਅਤੇ CM ਸੁੱਖੂ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ

ਕਾਂਗੜਾ- ਕਾਂਗੜਾ ਜ਼ਿਲ੍ਹੇ ਸਥਿਤ ਪਰੌਰ 'ਚ ਸ਼੍ਰੀ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਡੇਰਾ ਮੁਖੀ ਗੁਰਿੰਦਰ ਸਿੰਘ ਦੇ ਸਮਾਗਮ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਏ। ਇਸ ਸਮਾਗਮ 'ਚ ਜਿੱਥੇ ਮਹਾਰਾਜ ਗੁਰਿੰਦਰ ਸਿੰਘ ਦੇ ਹਜ਼ਾਰਾਂ ਪੈਰੋਕਾਰਾਂ ਦੀ ਭੀੜ ਉਮੜੀ। ਉੱਥੇ ਹੀ ਕਈ ਨੇਤਾ ਵੀ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਡੇਰਾ ਮੁਖੀ ਨੂੰ ਮਿਲਣ ਆਏ। ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਵੀ ਐਤਵਾਰ ਨੂੰ ਰਾਧਾ ਸਵਾਮੀ ਸਤਿਸੰਗ ਕੰਪਲੈਕਸ ਪਰੌਰ 'ਚ ਡੇਰਾ ਮੁਖੀ ਮਹਾਰਾਜ ਗੁਰਿੰਦਰ ਸਿੰਘ ਦਾ ਆਸ਼ੀਰਵਾਦ ਲੈਣ ਪਹੁੰਚੇ। ਇਸ ਬਾਰੇ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਕਰਦੇ ਹੋਏ ਅਨੁਰਾਗ ਠਾਕੁਰ ਨੇ ਲਿਖਿਆ,''ਸ਼੍ਰੀ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਡੇਰਾ ਮੁਖੀ ਮਹਾਰਾਜ ਜੀ ਦਾ ਪਰੌਰ, ਕਾਂਗੜਾ 'ਚ ਉਨ੍ਹਾਂ ਦੇ ਲੱਖਾਂ ਪੈਰੋਕਾਰਾਂ ਨਾਲ ਪਿਆਰ ਅਤੇ ਆਸ਼ੀਰਵਾਦ ਮਿਲਿਆ।'' 

PunjabKesari

ਉੱਥੇ ਹੀ ਅਨੁਰਾਗ ਠਾਕੁਰ ਤੋਂ ਇਲਾਵਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਆਪਣੇ ਤਿੰਨ ਲੋਕ ਸਭਾ ਉਮੀਦਵਾਰਾਂ ਨਾਲ ਡੇਰਾ ਮੁਖੀ ਮਹਾਰਾਜ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ। ਇਸ ਮੁਲਾਕਾਤ ਦੌਰਾਨ ਕਾਂਗੜਾ ਲੋਕ ਸਭਾ ਖੇਤਰ ਤੋਂ ਉਮੀਦਵਾਰ ਆਨੰਦ ਸ਼ਰਮਾ, ਮੰਡੀ ਤੋਂ ਉਮੀਦਵਾਰ ਵਿਕਰਮਾਦਿਤਿਆ ਸਿੰਘ ਅਤੇ ਸ਼ਿਮਲਾ ਤੋਂ ਲੋਕ ਸਭਾ ਉਮੀਦਵਾਰ ਵਿਨੋਦ ਸੁਲਤਾਨਪੁਰੀ ਵੀ ਮੌਜੂਦ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News