ਪਿਓ ਨੂੰ ਮਗਰਮੱਛ ਦੇ ਮੂੰਹ ’ਚੋਂ ਕੱਢ ਲਿਆਇਆ 10 ਸਾਲਾ ਬੱਚਾ

Saturday, Jul 26, 2025 - 09:14 PM (IST)

ਪਿਓ ਨੂੰ ਮਗਰਮੱਛ ਦੇ ਮੂੰਹ ’ਚੋਂ ਕੱਢ ਲਿਆਇਆ 10 ਸਾਲਾ ਬੱਚਾ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਵਿਚ ਇਕ 10 ਸਾਲਾ ਬੱਚੇ ਨੇ ਆਪਣੇ ਪਿਤਾ ਨੂੰ ਮਗਰਮੱਛ ਦੇ ਹਮਲੇ ਤੋਂ ਬਚਾ ਕੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਇਹ ਘਟਨਾ ਸ਼ੁੱਕਰਵਾਰ ਨੂੰ ਬਸੌਨੀ ਥਾਣਾ ਖੇਤਰ ਦੇ ਝਰਨਪੁਰਾ ਪਿੰਡ ਵਿਚ ਵਾਪਰੀ, ਜਦੋਂ ਕਿਸਾਨ ਬੰਟੂ ਉਰਫ਼ ਵੀਰਭਾਨ ਚੰਬਲ ਨਦੀ ਦੇ ਕੰਢੇ ਪਸ਼ੂ ਚਰਾ ਰਿਹਾ ਸੀ।

ਨਦੀ ਦੇ ਕੰਢੇ ਲੇਟੇ ਬੰਟੂ ’ਤੇ ਮਗਰਮੱਛ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸਦੀ ਲੱਤ ਫੜ ਕੇ ਉਸਨੂੰ ਨਦੀ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਉਸਦਾ ਪੁੱਤਰ ਅਜੈ ਨੇ ਡੰਡਾ ਲੈ ਕੇ ਨਦੀ ਵਿਚ ਛਾਲ ਮਾਰ ਦਿੱਤੀ ਅਤੇ ਮਗਰਮੱਛ ’ਤੇ ਲਗਾਤਾਰ ਹਮਲਾ ਕਰਨ ਲੱਗ ਪਿਆ। ਲੱਗਭਗ 20 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਮਗਰਮੱਛ ਨੂੰ ਭਜਾ ਦਿੱਤਾ ਗਿਆ। ਬੰਟੂ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ । ਪਿੰਡ ਵਾਸੀਆਂ ਨੇ ਲੜਕੇ ਅਜੈ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ।


author

Rakesh

Content Editor

Related News