ਕਾਰ ''ਚੋਂ ਔਰਤ ਦਾ ਪਰਸ ਕੱਢ ਕੇ ਭੱਜਣ ਵਾਲਾ ਗ੍ਰਿਫ਼ਤਾਰ
Sunday, Feb 15, 2026 - 03:56 PM (IST)
ਮੋਗਾ (ਆਜ਼ਾਦ)- ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਬਣੇ ਆਊਟਲੈਟ ਵਿੱਚ ਆਪਣੇ ਪਤੀ ਨਾਲ ਖਾਣ ਪੀਣ ਲਈ ਗਈ ਔਰਤ ਦਾ ਪਰਸ ਕਾਰ ਵਿੱਚੋਂ ਕੱਢ ਕੇ ਭੱਜਣ ਵਾਲੇ ਕਾਰ ਚਾਲਕ ਬਲਵਿੰਦਰ ਸਿੰਘ ਨਿਵਾਸੀ ਰੱਬ ਨਗਰ ਮੋਗਾ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਕੋਲੋਂ ਪਰਸ ਬਰਾਮਦ ਕੀਤਾ ਹੈ। ਕਥਿਤ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਅਨੀਤਾ ਅਰੋੜਾ ਨਿਵਾਸੀ ਸਿਵਲ ਲਾਈਨ ਮੋਗਾ ਨੇ ਕਿਹਾ ਬੀਤੀ 13 ਫਰਵਰੀ ਦੀ ਰਾਤ ਨੂੰ ਉਹ ਆਪਣੇ ਪਤੀ ਰਜਨੀਸ਼ ਅਰੋੜਾ ਦੇ ਨਾਲ ਆਊਟਲੈੱਟ ਤੋਂ ਖਾਣ-ਪੀਣ ਲਈ ਗਈ ਸੀ। ਉਸ ਦਾ ਪਤੀ ਖਾਣ-ਪੀਣ ਦਾ ਸਾਮਾਨ ਲੈਣ ਲਈ ਚਲਾ ਗਿਆ ਜਦਕਿ ਉਹ ਕਾਰ ਦੀ ਅਗਲੀ ਸੀਟ 'ਤੇ ਬੈਠੀ ਰਹੀ ਅਤੇ ਉਸ ਦਾ ਪਰਸ ਪਿੱਛੇ ਸੀਟ 'ਤੇ ਪਿਆ ਸੀ।
ਇਹ ਵੀ ਪੜ੍ਹੋ: Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ
ਕਥਿਤ ਮੁਲਜ਼ਮ ਬਲਵਿੰਦਰ ਸਿੰਘ ਨੇ ਕਾਰ ਦੀ ਪਿਛਲੀ ਬਾਰੀ ਖੋਲ੍ਹ ਕੇ ਉਸ ਦਾ ਪਰਸ ਕੱਢਿਆ ਅਤੇ ਫਰਾਰ ਹੋ ਗਿਆ। ਜਿਸ ਵਿੱਚ ਉਸ ਦਾ ਪਾਸਪੋਰਟ, ਆਧਾਰ ਕਾਰਡ, ਵੋਟਰ ਕਾਰਡ ,ਪੈਨ ਕਾਰਡ ਅਤੇ 3 ਹਜ਼ਾਰ ਰੁਪਏ ਨਗਦ ਸਨ। ਜਿਸ ਦਾ ਪਤਾ ਲੱਗਣ 'ਤੇ ਮੈਂ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਜਦੋਂ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਤਾਂ ਉਸ ਵਿੱਚ ਬਲਵਿੰਦਰ ਸਿੰਘ ਦੀ ਤਸਵੀਰ ਕੈਦ ਹੋ ਗਈ । ਜਿਸ 'ਤੇ ਉਨ੍ਹਾਂ ਕਥਿਤ ਮੁਲਜ਼ਮ ਜੋ ਕਾਰ ਚਾਲਕ ਦੱਸਿਆ ਜਾ ਰਿਹਾ ਹੈ, ਨੂੰ ਕਾਬੂ ਕਰਕੇ ਉਸ ਕੋਲੋਂ ਪਰਸ ਬਰਾਮਦ ਕੀਤਾ। ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਥਿਤ ਮੁਲਜ਼ਮ ਨੂੰ ਪੁੱਛਗਿੱਛ ਦੇ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ: ਆਪਣੇ ਪੁੱਤ ਬਚਾਉਣੇ ਹਨ ਤਾਂ ਛੱਡ ਦਿਓ ਪੰਜਾਬ...ਨਸ਼ੇ ਕਾਰਨ ਹੋਈ ਪੁੱਤਰ ਦੀ ਮੌਤ ਪਿੱਛੋਂ ਬੋਲਿਆ ਪੁਲਸ ਅਧਿਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
