ਹਿਮਾਚਲ ’ਚ ਰੋਹਤਾਂਗ ਦੇ ਨਾਲ ਹੀ ਮਨਾਲੀ-ਲੇਹ ਸੜਕ ’ਤੇ ਵੀ ਬਰਫ਼ਬਾਰੀ
Tuesday, Sep 19, 2023 - 01:16 PM (IST)
ਕੇਲਾਂਗ- ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦੱਰੇ ਸਮੇਤ ਸਾਰੀਆਂ ਉੱਚੀਆਂ ਚੋਟੀਆਂ ’ਤੇ ਸੋਮਵਾਰ ਬਰਫ਼ਬਾਰੀ ਹੁੰਦੀ ਰਹੀ। ਸੈਲਾਨੀਆਂ ਦੇ ਸ਼ਹਿਰ ਮਨਾਲੀ ਵਿੱਚ ਸਾਰਾ ਦਿਨ ਮੀਂਹ ਪਿਆ। ਮਨਾਲੀ-ਲੇਹ ਸੜਕ ’ਤੇ ਕਈ ਥਾਈਂ ਬਰਫ਼ ਦੀ ਚਿੱਟੀ ਚਾਦਰ ਵਿੱਛ ਗਈ। ਉਂਝ ਇਸ ਸੜਕ ਤੇ ਵਾਹਨਾਂ ਦੀ ਆਵਾਜਾਈ ਸੋਮਵਾਰ ਜਾਰੀ ਰਹੀ ਪਰ ਜੇ ਮੌਸਮ ਖ਼ਰਾਬ ਰਿਹਾ ਤਾਂ ਆਵਾਜਾਈ ’ਤੇ ਮਾੜਾ ਅਸਰ ਪੈ ਸਕਦਾ ਹੈ। ਜ਼ਾਂਸਕਰ ਨੂੰ ਲਾਹੌਲ ਨਾਲ ਜੋੜਨ ਵਾਲੇ ਸ਼ਖਕੁਲਾ ਦੱਰੇ ’ਤੇ ਵੀ ਬਰਫ਼ਬਾਰੀ ਹੋਈ ਹੈ। ਸਤੰਬਰ ਮਹੀਨੇ ’ਚ ਬਰਫਬਾਰੀ ਨੇ ਲੇਹ ਰੋਡ ’ਤੇ ਮੁਸਾਫਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਊਨਾ ਜ਼ਿਲ੍ਹੇ ਦੇ ਅੰਬ-ਮੁਬਾਰਕਪੁਰ ਰਾਸ਼ਟਰੀ ਰਾਜਮਾਰਗ ’ਤੇ ਕਲਰੂਹੀ ਖੱਡ ’ਤੇ ਇੱਕ ਪੁੱਲ ਸੋਮਵਾਰ ਸਵੇਰੇ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ। ਪਿਛਲੇ ਦਿਨੀਂ ਹੀ ਵਿਭਾਗ ਨੇ 17 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਨਵੇਂ ਪੁਲ ਨੂੰ ਆਵਾਜਾਈ ਲਈ ਖੋਲ੍ਹਿਆ ਸੀ। ਭਰਮੌਰ ਪ੍ਰਸ਼ਾਸਨ ਨੇ ਚੰਬਾ ਜ਼ਿਲ੍ਹੇ ’ਚ ਭਾਰੀ ਬਾਰਿਸ਼ ਦੌਰਾਨ ਭਦਰਵਾਹ ਖੇਤਰ ਤੋਂ ਭਰਮੌਰ ਪਹੁੰਚੇ ਹਜ਼ਾਰਾਂ ਸ਼ਿਵ ਭਗਤਾਂ ਲਈ ਡਿਗਰੀ ਕਾਲਜ ’ਚ ਠਹਿਰਣ ਦਾ ਪ੍ਰਬੰਧ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8