ਹਿਮਾਚਲ, ਕਸ਼ਮੀਰ ਤੇ ਉਤਰਾਖੰਡ ’ਚ ਬਰਫਬਾਰੀ ਨੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ''ਚ ਠਾਰੇ ਲੋਕ

Wednesday, Mar 06, 2024 - 10:34 AM (IST)

ਹਿਮਾਚਲ, ਕਸ਼ਮੀਰ ਤੇ ਉਤਰਾਖੰਡ ’ਚ ਬਰਫਬਾਰੀ ਨੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ''ਚ ਠਾਰੇ ਲੋਕ

ਜਲੰਧਰ/ਚੰਡੀਗੜ੍ਹ (ਪੁਨੀਤ)- ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ 'ਚ ਹੋ ਰਹੀ ਬਰਫਬਾਰੀ ਕਾਰਨ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਦਾ ਪ੍ਰਭਾਵ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਤੇ ਪੈ ਰਿਹਾ ਹੈ। ਨਾਰਕੰਡਾ ਵਿਚ -0.6 ਡਿਗਰੀ, ਮਨਾਲੀ ਵਿਚ 0.1, ਕੁਫਰੀ ’ਚ 0.5, ਡਲਹੌਜ਼ੀ ਵਿਚ 2.0, ਸ਼ਿਮਲਾ ਅਤੇ ਸੋਲਨ ’ਚ 2.2 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਪਿਛਲੇ ਦਿਨਾਂ ਤੋਂ ਹੋ ਰਹੀ ਬਰਫਬਾਰੀ, ਬਰਫ ਦੇ ਤੋਦੇ ਡਿੱਗਣ ਅਤੇ ਜ਼ਮੀਨ ਖਿਸਕਣ ਕਾਰਨ ਹਿਮਾਚਲ ਵਿਚ 5 ਨੈਸ਼ਨਲ ਹਾਈਵੇਜ਼ ਸਮੇਤ 650 ਸੜਕਾਂ ਬੰਦ ਰਹੀਆਂ। ਲਾਹੌਲ-ਸਪਿਤੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ 60 ਘੰਟਿਆਂ ਤੋਂ ਬਿਜਲੀ ਤੇ ਮੋਬਾਈਲ ਸੇਵਾਵਾਂ ਬੰਦ ਪਈਆਂ ਹਨ। 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਖੋਹ ਲਈਆਂ ਖੁਸ਼ੀਆਂ, ਨਵੇਂ ਵਿਆਹ ਜੋੜੇ ਸਣੇ ਪਰਿਵਾਰ ਦੇ 5 ਜੀਆਂ ਦੀ ਮੌਤ

ਬੀਤੇ ਦਿਨੀਂ ਗੜੇਮਾਰੀ ਤੋਂ ਬਾਅਦ ਉੱਤਰ ਭਾਰਤ 'ਚ ਫਿਰ ਤੋਂ ਬਰਫਬਾਰੀ ਅਤੇ ਤੇਜ਼ ਮੀਂਹ ਪੈਣ ਦੇ ਆਸਾਰ ਬਣ ਗਏ ਹਨ। ਪੰਜਾਬ 'ਚ ਘੱਟੋ-ਘੱਟ ਤਾਪਮਾਨ 4 ਡਿਗਰੀ ’ਤੇ ਪਹੁੰਚ ਚੁੱਕਾ ਹੈ। ਮੌਸਮ ਵਿਗਿਆਨ ਕੇਂਦਰ (IMD) ਮੁਤਾਬਕ ਪੱਛਮੀ ਹਿਮਾਚਲ ਖੇਤਰ 'ਚ ਮੀਂਹ ਅਤੇ ਬਰਫਬਾਰੀ ਤੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹੇਗਾ। ਤਾਜ਼ਾ ਪੱਛਮੀ ਗੜਬੜ ਕਾਰਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਤਿਸਤਾਨ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਬਰਫਬਾਰੀ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ- ਲਾਹੌਲ-ਸਪੀਤੀ 'ਚ ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਸੈਲਾਨੀ, ਬਰਫ਼ਬਾਰੀ ਤੇ ਮੀਂਹ ਕਾਰਨ 650 ਸੜਕਾਂ ਬੰਦ

ਵਿਸ਼ੇਸ਼ ਰੂਪ ਨਾਲ 7 ਮਾਰਚ ਤਕ ਉਤਰਾਖੰਡ ਵਿਚ ਮੌਸਮ ਬਦਲਣ ਦੀ ਵੱਡੀ ਸੰਭਾਵਨਾ ਹੈ, ਜਿਸ ਕਾਰਨ ਸੂਬੇ ਵਿਚ ਵੱਖ-ਵੱਖ ਥਾਵਾਂ ’ਤੇ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਹਿਮਾਚਲ ’ਚ ਆਉਣ ਵਾਲੇ ਦਿਨਾਂ 'ਚ ਬਿਜਲੀ ਡਿੱਗਣ ਅਤੇ ਤੂਫਾਨ ਆਉਣ ਦੀ ਸੰਭਾਵਨਾ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


author

Tanu

Content Editor

Related News