ਭਲਕੇ ਬਿਜਲੀ ਰਹੇਗੀ ਬੰਦ! Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Cut
Tuesday, Feb 10, 2026 - 06:29 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਇੰਜੀਨੀਅਰ ਸੁਹਰਸ਼ ਹਾਡਾ ਉਪ ਮੰਡਲ ਅਫਸਰ ਸ਼ਹਿਰੀ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ 11 ਫਰਵਰੀ ਨੂੰ 66 ਕੇ. ਵੀ. ਮਲੋਟ ਰੋਡ ਗਰਿੱਡ ਤੋਂ ਚਲਦੇ 11 ਕੇ. ਵੀ. ਬੱਲਮਗੜ੍ਹ ਰੋਡ ਫੀਡਰ ਨੂੰ ਡੀ ਲੋਡ ਕਰਨ ਲਈ 11 ਕੇ. ਵੀ. ਬੱਲਮਗੜ੍ਹ ਰੋਡ ਫੀਡਰ, ਬੱਸ ਸਟੈਂਡ ਫੀਡਰ, ਦਾਣਾ ਮੰਡੀ ਫੀਡਰ ਅਤੇ ਡਿਸਪੋਜ਼ਲ ਫੀਡਰ ਸਵੇਰੇ 9-30 ਤੋਂ ਸ਼ਾਮ 5-00 ਤੱਕ ਬੰਦ ਰਹਿਣਗੇ।
ਕੋਟ ਫਤੂਹੀ (ਬਹਾਦਰ ਖਾਨ) : ਉਪ-ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ. ਵੀ. ਸੂੰਨੀ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਪਿੰਡ ਠੁਆਣਾ, ਢਾਡਾ ਕਲਾਂ, ਢਾਡਾ ਖੁਰਦ, ਪੰਡੋਰੀ ਲੱਧਾ ਸਿੰਘ, ਬਿੰਜੋ, ਬਹਿਬਲਪੁਰ, ਬੁਗਰਾ, ਮਹਿਰੋਵਾਲ, ਰੀਹਲਾ, ਸੂਨੀ, ਚੱਕ ਸੂਨੀ, ਐਮਾ ਜੱਟਾਂ ਅਤੇ ਨੂਰਪੁਰ ਜੱਟਾਂ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ 11 ਫਰਵਰੀ ਨੂੰ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ. ਡੀ. ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
