ਗੁਲਮਰਗ 'ਚ ਬਰਫ ਖਿਸਕਣ ਨਾਲ ਵਿਦੇਸ਼ੀ ਸੈਲਾਨੀ ਦੀ ਮੌਤ, 1 ਲਾਪਤਾ

Thursday, Jan 18, 2018 - 04:00 PM (IST)

ਗੁਲਮਰਗ 'ਚ ਬਰਫ ਖਿਸਕਣ ਨਾਲ ਵਿਦੇਸ਼ੀ ਸੈਲਾਨੀ ਦੀ ਮੌਤ, 1 ਲਾਪਤਾ

ਸ਼੍ਰੀਨਗਰ— ਵਿਸ਼ਵ ਪ੍ਰਸਿੱਧ ਸਕੀ ਰਿਜ਼ਾਰਟ ਗੁਲਮਰਗ ਵੀਰਵਾਰ ਨੂੰ ਬਰਫ ਖਿਸਕਣ ਨਾਲ ਇਕ ਵਿਦੇਸ਼ੀ ਸੈਲਾਨੀ ਦੀ ਮੌਤ ਹੋ ਗਈ ਹੈ, ਜਦੋਕਿ ਇਕ ਹੋਰ ਲਾਪਤਾ ਹੈ। ਅਧਿਕਾਰਿਕ ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਨੂੰ ਉਸ ਸਮੇਂ ਵਾਪਰੀ, ਜਦੋਂ ਵਿਦੇਸ਼ੀ ਸੈਲਾਨੀ ਸਕੀਇੰਗ ਕਰ ਰਹੇ ਸਨ। ਬਰਫ ਖਿਸਕਣ ਦੀ ਲਪੇਟ 'ਚ ਦੋ ਵਿਦੇਸ਼ੀ ਸੈਲਾਨੀ ਆ ਗਏ ਹਨ, ਜਿਨ੍ਹਾਂ 'ਚ ਇਕ ਨੂੰ ਕੱਢ ਕੇ ਤੁਰੰਤ ਹਸਪਤਾਲ 'ਚ ਲਿਜਾਇਆ ਗਿਆ ਹੈ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸਵੀਡਨ ਦੇ ਡੇਨੀਅਲ ਦੇ ਰੂਪ 'ਚ ਹੋਈ ਹੈ। ਨਾਲ ਹੀ ਦੂਜਾ ਸੈਲਾਨੀ ਅਜੇ ਤੱਕ ਲਾਪਤਾ ਹੈ।

ਲਾਪਤਾ ਸੈਲਾਨੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦੇ ਏ.ਡੀ.ਜੀ. ਮੁਨੀਰ ਖ਼ਾਨ ਨੇ ਇਸ ਘਟਨਾ ਬਾਰੇ ਪੁਸ਼ਟੀ ਕੀਤੀ ਹੈ।


Related News