ਸਾਊਦੀ ''ਚ ਮਹਿਲਾ ਦੀ ਮੌਤ, ਭੈਣ ਨੇ ਲਗਾਇਆ ਪਤੀ ''ਤੇ ਹੱਤਿਆ ਦਾ ਦੋਸ਼
Sunday, Jun 10, 2018 - 02:26 PM (IST)

ਹੈਦਰਾਬਾਦ— ਸਾਊਦੀ ਅਰਬ 'ਚ ਭਾਰਤੀਆਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਮੇਸ਼ਾ ਭਾਰਤੀ ਲੋਕਾਂ ਦੇ ਉਥੇ ਫਸੇ ਰਹਿਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਇਕ ਮਹਿਲਾ ਦੀ ਮੌਤ ਤੋਂ ਬਾਅਦ ਤਾਜਾ ਸਾਊਦੀ 'ਚ ਰਹਿ ਰਹੇ ਭਾਰਤੀਆਂ ਦੀ ਚਿੰਤਾਜਨਕ ਹਾਲਤ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਦੁੱਖੀ ਘਰਦਿਆਂ ਨੇ ਵਿਦੇਸ਼ ਮੰਤਰੀ ਨੂੰ ਮਦਦ ਦੀ ਗੁਹਾਰ ਲਗਾਈ ਹੈ।
Hyderabad: Family members of a woman who died in Saudi Arabia allege she was murdered by her husband. Sister of the deceased says,"She told me that she was tortured by her husband. When she stopped calling, we inquired & found she had died. I request EAM Swaraj to help us." pic.twitter.com/czrGELMCdy
— ANI (@ANI) June 10, 2018
ਦਰਅਸਲ, ਹੈਦਰਾਬਾਦ 'ਚ ਇਕ ਮਹਿਲਾ ਦੀ ਮੌਤ ਹੋ ਗਈ ਸੀ। ਮਹਿਲਾ ਦੇ ਘਰਦੇ ਇਸ ਘਟਨਾ ਨੂੰ ਹੱਤਿਆ ਦੱਸ ਰਹੇ ਹਨ। ਮਹਿਲਾ ਦੀ ਭੈਣ ਨੇ ਉਸ ਦੇ ਪਤੀ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਭੈਣ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਬਹੁਤ ਤੰਗ ਕਰਦਾ ਸੀ। ਉਹ ਮਾਰਦਾ-ਕੁੱਟਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਉਨ੍ਹਾਂ ਦੀ ਭੈਣ ਨੇ ਫੋਨ ਕਰਕੇ ਦੱਸਿਆ ਸੀ।
ਇਸ ਨਾਲ ਹੀ ਮ੍ਰਿਤਕਾ ਦੀ ਭੈਣ ਨੇ ਦੱਸਿਆ, ''ਮ੍ਰਿਤਕ ਭੈਣ ਨੇ ਮੈਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਟਾਰਚਰ ਵੀ ਕਰਦਾ ਸੀ। ਜਦੋਂ ਉਸ ਦਾ ਫੋਨ ਆਉਣਾ ਬੰਦ ਹੋ ਗਿਆ ਤਾਂ ਅਸੀਂ ਛਾਣਬੀਣ ਕੀਤੀ, ਫਿਰ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ।'' ਉਨ੍ਹਾਂ ਨੇ ਮਹਿਲਾ ਦੇ ਪਤੀ 'ਤੇ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਗੇ ਮਦਦ ਦੀ ਗੁਹਾਰ ਲਗਾਈ ਹੈ।