ਜੰਮੂ ਕਸ਼ਮੀਰ ''ਚ ਐੱਸ.ਆਈ.ਏ. ਨੇ ਹਿਜ਼ਬੁਲ ਦੇ ਸਾਬਕਾ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

Wednesday, Jun 01, 2022 - 10:24 AM (IST)

ਜੰਮੂ ਕਸ਼ਮੀਰ ''ਚ ਐੱਸ.ਆਈ.ਏ. ਨੇ ਹਿਜ਼ਬੁਲ ਦੇ ਸਾਬਕਾ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

ਜੰਮੂ (ਭਾਸ਼ਾ)- ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਮੰਗਲਵਾਰ ਨੂੰ ਹਿਜ਼ਬੁਲ ਮੁਜਾਹੀਦੀਨ (ਐੱਚ.ਐੱਮ.) ਦੇ ਇਕ ਸਾਬਕਾ ਅੱਤਵਾਦੀ ਨੂੰ ਕਸ਼ਮੀਰ ਸਥਿਤ ਅੱਤਵਾਦੀਆਂ ਨਾਲ ਸੰਪਰਕ ਵਿਚ ਰਹਿਣ ਅਤੇ ਡੋਡਾ ਵਿਚ ਕਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐੱਸ.ਆਈ.ਏ. ਦੇ ਇਕ ਅਧਿਕਾਰੀ ਨੇ ਦੱਸਿਆ,"ਡੋਡਾ ਵਿਚ ਤਾਇਨਾਤ ਐੱਸ.ਆਈ.ਏ. ਟੀਮ ਨੇ ਹਿਜ਼ਬੁਲ ਦੇ ਸਾਬਕਾ ਅੱਤਵਾਦੀ ਅਬਦੁਲ ਰਸ਼ੀਦ ਨੂੰ ਤੰਤਾਨਾ-ਘਾਟ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ।"

ਉਨ੍ਹਾਂ ਕਿਹਾ ਕਿ ਸਾਬਕਾ ਅੱਤਵਾਦੀ 2010 ਵਿਚ ਜੰਮੂ 'ਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਇਕ ਕੇਸ ਵਿਚ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐੱਸ.ਆਈ.ਏ. ਟੀਮ ਨੂੰ ਐੱਫ.ਆਈ.ਆਰ. ਵਿਚ ਸ਼ਾਮਲ ਅੱਤਵਾਦੀ ਦੀ ਪਛਾਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ ਸਖ਼ਤ ਮਿਹਨਤ ਤੋਂ ਬਾਅਦ ਰਾਜ ਦੀ ਜਾਂਚ ਏਜੰਸੀ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਾਬਕਾ ਅੱਤਵਾਦੀ 2009-2010 ਦੌਰਾਨ ਸਰਗਰਮ ਸੀ। ਉਹ ਲਗਾਤਾਰ ਕਸ਼ਮੀਰ 'ਚ ਸਥਿਤ ਹਿਜ਼ਬੁਲ ਅੱਤਵਾਦੀਆਂ ਦੇ ਸੰਪਰਕ 'ਚ ਸੀ। ਉਸ ਨੇ ਡੋਡਾ ਘਾਟੀ 'ਚ ਕਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ, ਜਿਸ ਦਾ ਵੇਰਵਾ ਅਗਲੇਰੀ ਜਾਂਚ ਦੌਰਾਨ ਸਾਹਮਣੇ ਆਉਣਗੇ।


author

DIsha

Content Editor

Related News