ਸ਼ਿਰਡੀ ਦੇ ਸਾਈਂ ਬਾਬਾ ਸੰਸਥਾਨ ਨੂੰ ਗੁੰਮਨਾਮ ਦਾਨ ''ਤੇ ਮਿਲੇਗੀ ਆਮਦਨ ਟੈਕਸ ਛੋਟ: ਹਾਈ ਕੋਰਟ

Wednesday, Oct 09, 2024 - 02:03 AM (IST)

ਮੁੰਬਈ - ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੀ ਸਾਈਂ ਬਾਬਾ ਸੰਸਥਾਨ ਟਰੱਸਟ ਗੁੰਮਨਾਮ ਦਾਨ 'ਤੇ ਟੈਕਸ ਛੋਟ ਲਈ ਯੋਗ ਹੈ ਕਿਉਂਕਿ ਇਹ ਇਕ ਧਾਰਮਿਕ ਅਤੇ ਚੈਰੀਟੇਬਲ ਟਰੱਸਟ ਹੈ। ਸ਼੍ਰੀ ਸਾਈਂ ਬਾਬਾ ਸੰਸਥਾਨ ਟਰੱਸਟ ਮਹਾਰਾਸ਼ਟਰ ਦੇ ਸ਼ਿਰਡੀ ਵਿੱਚ ਪ੍ਰਸਿੱਧ ਮੰਦਰ ਦਾ ਪ੍ਰਬੰਧਨ ਕਰਦਾ ਹੈ। ਜਸਟਿਸ ਗਿਰੀਸ਼ ਕੁਲਕਰਨੀ ਅਤੇ ਸੋਮਸ਼ੇਖਰ ਸੁੰਦਰੇਸਨ ਦੇ ਡਿਵੀਜ਼ਨ ਬੈਂਚ ਨੇ ਇਨਕਮ ਟੈਕਸ ਐਪੀਲੇਟ ਟ੍ਰਿਬਿਊਨਲ (ਆਈ.ਟੀ.ਏ.ਟੀ.) ਦੇ ਅਕਤੂਬਰ 2023 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਆਮਦਨ ਕਰ ਵਿਭਾਗ ਦੁਆਰਾ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ।

ਫੈਸਲੇ ਵਿਚ ਕਿਹਾ ਗਿਆ ਕਿ ਕਿਉਂਕਿ ਟਰੱਸਟ ਇਕ ਚੈਰੀਟੇਬਲ ਅਤੇ ਧਾਰਮਿਕ ਸੰਸਥਾ ਹੈ, ਇਸ ਲਈ ਇਹ ਆਪਣੇ ਗੁੰਮਨਾਮ ਦਾਨ 'ਤੇ ਆਮਦਨ ਕਰ ਤੋਂ ਛੋਟ ਲਈ ਯੋਗ ਹੈ। ਹਾਈ ਕੋਰਟ ਨੇ ਟ੍ਰਿਬਿਊਨਲ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਸੰਸਥਾ ਇੱਕ ਧਾਰਮਿਕ ਅਤੇ ਚੈਰੀਟੇਬਲ ਟਰੱਸਟ ਹੈ, ਅਜਿਹੀ ਸੰਸਥਾ ਦੁਆਰਾ ਪ੍ਰਾਪਤ ਕੋਈ ਵੀ ਗੁੰਮਨਾਮ ਦਾਨ ਟੈਕਸ ਛੋਟ ਦੇ ਲਾਭ ਲਈ ਯੋਗ/ਹੱਕਦਾਰ ਹੋਵੇਗਾ।


Inder Prajapati

Content Editor

Related News