ਸ਼ਨੀਦੇਵ ਦੇ ਦਾਨ ਨਾਲ ਦੂਰ ਹੋਣਗੇ ਕਸ਼ਟ, ਜਾਣੋ ਅੱਜ ਕਿਹੜੀਆਂ ਰਾਸ਼ੀਆਂ ਨੂੰ ਮਿਲੇਗੀ ਵੱਡੀ ਸਫਲਤਾ

2/28/2026 9:44:53 AM

ਵੈੱਬ ਡੈਸਕ - ਅੱਜ ਦੇ ਦਿਨ ਭਾਵ ਕਿ 28 ਫਰਵਰੀ 2026 ਦਿਨ ਸ਼ਨੀਵਾਰ ਨੂੰ ਲੈ ਕੇ ਜੋਤਿਸ਼ ਗਣਨਾਵਾਂ ਸਾਹਮਣੇ ਆ ਗਈਆਂ ਹਨ। ਅੱਜ ਦਾ ਦਿਨ ਕੁਝ ਰਾਸ਼ੀਆਂ ਲਈ ਬੇਹੱਦ ਸਕਾਰਾਤਮਕ ਰਹਿਣ ਵਾਲਾ ਹੈ, ਜਦਕਿ ਕੁਝ ਨੂੰ ਆਪਣੀ ਬਾਣੀ ਅਤੇ ਵਿਵਹਾਰ 'ਚ ਸੰਜਮ ਰੱਖਣ ਦੀ ਲੋੜ ਹੈ। ਅੱਜ ਦੇ ਦਿਨ ਖਾਸ ਤੌਰ 'ਤੇ ਹਨੂੰਮਾਨ ਜੀ ਦੀ ਪੂਜਾ ਅਤੇ ਸ਼ਨੀਦੇਵ ਦੀਆਂ ਪਸੰਦੀਦਾ ਵਸਤੂਆਂ ਦਾ ਦਾਨ ਕਰਨਾ ਸਭ ਲਈ ਲਾਭਕਾਰੀ ਰਹੇਗਾ।

ਮਿਥੁਨ ਰਾਸ਼ੀ
- ਅੱਜ ਦਾ ਦਿਨ ਤੁਹਾਡੇ ਜੀਵਨ ਨੂੰ ਨਵੀਂ ਅਤੇ ਸਕਾਰਾਤਮਕ ਦਿਸ਼ਾ ਦੇਵੇਗਾ। ਵਿਆਹ ਦੇ ਯੋਗ ਨੌਜਵਾਨਾਂ ਨੂੰ ਮਨਚਾਹੇ ਰਿਸ਼ਤੇ ਦੇ ਪ੍ਰਸਤਾਵ ਮਿਲ ਸਕਦੇ ਹਨ। ਤੁਹਾਡੀ ਪ੍ਰਤਿਭਾ ਤੁਹਾਨੂੰ ਹਰ ਖੇਤਰ 'ਚ ਸਫਲਤਾ ਦਿਵਾਏਗੀ।

ਕਰਕ ਰਾਸ਼ੀ
- ਕਰੀਅਰ ਅਤੇ ਵਪਾਰ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਸਫਲ ਰਹੇਗੀ। ਆਰਥਿਕ ਲਾਭ ਦੀ ਸਥਿਤੀ ਬਿਹਤਰ ਬਣੀ ਹੋਈ ਹੈ ਅਤੇ ਪਰਿਵਾਰਕ ਮਾਹੌਲ ਵੀ ਤੁਹਾਡੇ ਪੱਖ 'ਚ ਰਹੇਗਾ।

ਸਿੰਘ ਰਾਸ਼ੀ
- ਅੱਜ ਤੁਹਾਡੀ ਆਮਦਨ ਅਤੇ ਖਰਚਾ ਦੋਵੇਂ ਵਧ ਸਕਦੇ ਹਨ। ਵਪਾਰਕ ਸਮਝੌਤਿਆਂ 'ਚ ਧੀਰਜ ਅਤੇ ਸੂਝ-ਬੂਝ ਦੀ ਲੋੜ ਹੈ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚੋ,  ਨਹੀਂ ਤਾਂ ਕੰਮ ਪ੍ਰਭਾਵਿਤ ਹੋ ਸਕਦਾ ਹੈ।

ਧਨੁ ਰਾਸ਼ੀ
- ਅੱਜ ਆਪਣੀ ਰਾਹ ਬਣਾਉਣ ਲਈ ਨਿਮਰਤਾ ਅਤੇ ਵਿਵੇਕ ਦਾ ਸਹਾਰਾ ਲਓ। ਪਰਿਵਾਰਕ ਮੈਂਬਰਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਨਾ ਕਰੋ। ਕੰਮ 'ਚ ਅਚਾਨਕ ਬਦਲਾਅ ਆ ਸਕਦੇ ਹਨ, ਇਸ ਲਈ ਧੀਰਜ ਬਣਾਈ ਰੱਖੋ।

ਮਕਰ ਰਾਸ਼ੀ
- ਸਾਂਝੇਦਾਰੀ ਅਤੇ ਟੀਮ ਵਰਕ ਨਾਲ ਅੱਜ ਤੁਸੀਂ ਵੱਡੀ ਸਫਲਤਾ ਹਾਸਲ ਕਰ ਸਕਦੇ ਹੋ। ਵਪਾਰ 'ਚ ਸਥਿਰਤਾ ਆਵੇਗੀ ਅਤੇ ਵਿਆਹੁਤਾ ਜੀਵਨ ਖੁਸ਼ਹਾਲ ਰਹੇਗਾ।

ਕੁੰਭ ਰਾਸ਼ੀ
- ਅੱਜ ਦੇ ਦਿਨ ਕੋਈ ਵੀ ਵੱਡੀ ਗਲਤੀ ਕਰਨ ਤੋਂ ਬਚੋ।  ਕਰੀਅਰ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੇ ਸੀਨੀਅਰਾਂ ਦੀ ਸਲਾਹ ਨੂੰ ਧਿਆਨ ਨਾਲ ਸੁਣੋ।
 


Sunaina

Content Editor Sunaina