ਜਾਪਾਨ: ਸ਼ਿੰਜੋ ਆਬੇ ਦੇ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਜਾਣ ''ਤੇ ਪੀ. ਐਮ ਮੋਦੀ ਨੇ ਦਿੱਤੀ ਵਧਾਈ

Monday, Oct 23, 2017 - 11:00 AM (IST)

ਜਾਪਾਨ: ਸ਼ਿੰਜੋ ਆਬੇ ਦੇ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਜਾਣ ''ਤੇ ਪੀ. ਐਮ ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ/ਟੋਕੀਓ(ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੋ ਆਬੇ ਨੂੰ ਉਨ੍ਹਾਂ ਦੇ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਜਾਣ ਉੱਤੇ ਸੋਮਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਨੂੰ ਲੈ ਕੇ ਬਹੁਤ ਉਤਸੁਕ ਹਨ। ਆਬੇ ਨੂੰ ਐਤਵਾਰ ਨੂੰ ਸੰਪਨ ਮੱਧ ਕਾਲ ਦੀਆਂ ਚੋਣਾਂ ਵਿਚ ਜਿੱਤ ਹਾਸਲ ਹੋਈ ਹੈ। ਆਬੇ ਦੇ ਐਲ. ਡੀ. ਐਫ ਅਗਵਾਈ ਵਾਲੇ ਗਢ-ਜੋੜ ਨੂੰ ਸੰਸਦ ਦੇ ਹੇਠਲੇ ਸਦਨ ਵਿਚ ਦੋ ਤਿਹਾਈ ਬਹੁਮਤ ਮਿਲ ਗਿਆ ਹੈ।
ਮੋਦੀ ਨੇ ਟਵੀਟ ਕੀਤਾ ਹੈ, ''ਮੇਰੇ ਪਿਆਰੇ ਮਿੱਤਰ @ ਆਬੇਸ਼ਿੰਜੋ ਨੂੰ ਚੋਣ ਵਿਚ ਬੇਮਿਸਾਲ ਜਿੱਤ ਲਈ ਹਾਰਦਿਕ ਵਧਾਈ। ਮੈਂ ਉਨ੍ਹਾਂ ਦੇ  ਨਾਲ ਮਿਲ ਕੇ ਭਾਰਤ-ਜਾਪਾਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਨੂੰ ਉਤਸੁਕ ਹਾਂ।'' ਮੋਦੀ ਅਤੇ ਆਬੇ ਦੇ ਵਿਚ ਸੰਬੰਧ ਬਹੁਤ ਚੰਗੇ ਹਨ ਅਤੇ ਪਿਛਲੇ ਤਿੰਨ ਸਾਲਾਂ ਵਿਚ ਦੋਵਾਂ ਨੇਤਾਵਾਂ ਦੀ ਕਈ ਵਾਰ ਭੇਂਟ ਹੋਈ ਹੈ। ਗੁਜਰਾਤ ਵਿਚ ਹਾਲ ਹੀ ਵਿਚ ਆਯੋਜਿਤ ਇਕ ਸਾਲਾਨਾ ਸੰਮੇਲਨ ਵਿਚ ਆਬੇ ਨੇ ਮੋਦੀ ਨਾਲ ਭਾਗ ਲਿਆ ਸੀ। ਜ਼ਿਕਰਯੋਗ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 28 ਸਤੰਬਰ 2017 ਨੂੰ ਆਧਿਕਾਰਤ ਤੌਰ ਉੱਤੇ ਸੰਸਦ ਭੰਗ ਕਰ ਕੇ ਰਾਸ਼ਟਰੀ ਚੋਣ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 25 ਸਤੰਬਰ ਨੂੰ ਆਮ ਚੋਣਾਂ ਸਮੇਂ ਤੋਂ ਪਹਿਲਾਂ ਕਰਾਉਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਦੀ ਪਾਰਟੀ ਦਾ ਮੁਕਾਬਲਾ ਟੋਕੀਓ ਦੇ ਲੋਕਪ੍ਰਿਯ ਗਵਰਨਰ ਯੁਰਿਕੋ ਕੋਇਕੇ ਦੀ ਨਵਗਠਿਤ 'ਪਾਰਟੀ ਆਫ ਹੋਪ' ਨਾਲ ਸੀ।

 


Related News