ਸ਼ੇਹਲਾ ਰਸ਼ੀਦ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ, ਫੌਜ ਵਿਰੁੱਧ ਝੂਠੀਆਂ ਖਬਰਾਂ ਫੈਲਾਉਣ ਦਾ ਦੋਸ਼

09/06/2019 1:19:28 PM

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਸ਼ੀਦ ਵਿਰੁੱਧ ਦਿੱਲੀ ਪੁਲਸ ਨੇ ਇਕ ਐੱਫ.ਆਈ.ਆਰ. ਦਰਜ ਕੀਤੀ ਹੈ। ਇਹ ਐੱਫ.ਆਈ.ਆਰ. ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਦੀ ਅਪਰਾਧਕ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ। ਅਲਖ ਦੀ ਸ਼ਿਕਾਇਤ 'ਚ ਕਥਿਤ ਤੌਰ 'ਤੇ ਭਾਰਤੀ ਫੌਜ ਅਤੇ ਭਾਰਤ ਸਰਕਾਰ ਵਿਰੁੱਧ ਫਰਜ਼ੀ ਖਬਰਾਂ ਫੈਲਾਉਣ ਦੇ ਦੋਸ਼ 'ਚ ਸ਼ੇਹਲਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।

ਜ਼ਿਕਰਯੋਗ ਹੈ ਸ਼ੇਹਲਾ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ 'ਤੇ ਅਗਸਤ 'ਚ ਇਕ ਤੋਂ ਬਾਅਦ ਇਕ 10 ਟਵੀਟ ਕੀਤੇ ਸਨ, ਜਿਸ 'ਚ 9ਵੇਂ ਅਤੇ 10ਵੇਂ ਨੰਬਰ 'ਤੇ ਕੁਝ ਇਤਰਾਜ਼ਯੋਗ ਚੀਜ਼ਾਂ ਲਿਖੀਆਂ ਸਨ। ਜਿਸ ਨੂੰ ਲੈ ਕੇ ਵਕੀਲ ਅਲਖ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸਿਰਫ਼ ਇਹੀ ਨਹੀਂ ਸ਼ੇਹਲਾ ਰਸ਼ੀਦ ਦੇ ਟਵੀਟ 'ਤੇ ਭਾਰਤੀ ਫੌਜ ਨੇ ਵੀ ਜਵਾਬ ਦਿੱਤਾ ਸੀ। ਭਾਰਤੀ ਫੌਜ ਨੇ ਇਸ 'ਤੇ ਟਵੀਟ ਕੀਤਾ ਸੀ,''ਸ਼ੇਹਲਾ ਰਸ਼ੀਦ ਵਲੋਂ ਲਗਾਏ ਗਏ ਦੋਸ਼ ਬੇਬੁਨਿਆਦ ਅਤੇ ਖਾਰਜ਼ ਹਨ। ਅਜਿਹੀਆਂ ਝੂਠੀਆਂ ਅਤੇ ਫਰਜ਼ੀ ਖਬਰਾਂ ਅਸਮਾਜਿਕ ਤੱਤਾਂ ਅਤੇ ਸੰਗਠਨਾਂ ਵਲੋਂ ਆਬਾਦੀ ਨੂੰ ਭੜਕਾਉਣ ਲਈ ਫੈਲਾਈਆਂ ਜਾਂਦੀਆਂ ਹਨ।''


DIsha

Content Editor

Related News