''ਗੱਦਾਰ'' ਕਹੇ ਜਾਣ ''ਤੇ ਭੜਕੇ ਸ਼ਤਰੂ, ਮੋਦੀ ਤੋਂ ਪੁੱਛਿਆ- ਤੁਹਾਡੀ ਕੀ ਔਕਾਤ ਹੈ

05/24/2017 4:08:54 PM

ਨਵੀਂ ਦਿੱਲੀ— ਭਾਜਪਾ ਦੇ 2 ਸੀਨੀਅਰ ਨੇਤਾਵਾਂ ਦਰਮਿਆਨ ਟਵਿੱਟਰ 'ਤੇ ਚੱਲ ਰਹੇ ਜ਼ੁਬਾਨੀ ਯੁੱਧ ਕੇਂਦਰ ਤੱਕ ਪੁੱਜ ਗਿਆ ਹੈ। ਸੁਸ਼ੀਲ ਕੁਮਾਰ ਮੋਦੀ ਵੱਲੋਂ 'ਗੱਦਾਰ' ਕਹਕੇ ਜਾਣ 'ਤੇ ਭੜਕੇ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸ਼ਰਤੂਘਨ ਨੇ ਲਿਖਿਆ ਕਿ ਇਕ ਸੀਨੀਅਰ ਸਾਥੀ ਜੋ ਲੰਬੇ ਸਮੇਂ ਤੋਂ ਰਾਜਨੀਤੀ 'ਚ ਰਹੇ ਹਨ, ਉਨ੍ਹਾਂ ਤੋਂ ਇਸ ਕਦਰ ਆਸ ਨਹੀਂ ਕੀਤੀ ਜਾ ਸਕਦੀ ਹੈ ਕਿ ਉਹ ਮਰਿਆਦਾ ਦੀਆਂ ਸਾਰੀਆਂ ਹੱਦਾਂ ਤੋੜ ਦੇਣ। 
ਸ਼ਤਰੂਘਨ ਨੇ ਕਿਹਾ ਕਿ ਬਿਹਾਰ ਦੇ ਇਕ ਸੀਨੀਅਰ ਸਿਆਸੀ ਸਹਿਯੋਗੀ ਅਤੇ ਨੇਤਾ ਵੱਲੋਂ ਮੇਰੇ ਖਿਲਾਫ ਅਸੰਸਦੀ ਬਿਆਨ ਦਿੱਤੇ ਜਾਣ ਨਾਲ ਮੇਰੇ ਦੋਸਤ, ਮੇਰੇ ਚਾਹੁਣ ਵਾਲੇ ਅਤੇ ਸਿਆਸੀ ਨੇਤਾ ਕਾਫੀ ਦੁਖੀ ਹਨ। ਮੇਰੇ ਚਾਹੁਣ ਵਾਲਿਆਂ ਨੇ ਇਸ ਮਾਮਲੇ ਨੂੰ ਲੈ ਕੇ ਮੈਸੇਜ ਭੇਜਿਆ ਹੈ। ਉਨ੍ਹਾਂ ਨੇ ਤਨਜ਼ ਭਰੇ ਲਹਿਜੇ 'ਚ ਟਵੀਟ ਕੀਤਾ,''ਤੁਹਾਡੀ (ਸੁਸ਼ੀ ਮੋਦੀ) ਆਪਣੀ ਨਿਰਾਸ਼ਾ ਰਾਜਨੀਤੀ 'ਚ ਗੁੰਮ ਹੋ ਰਹੀ ਤੁਹਾਡੀ ਆਪਣੀ ਸ਼ਖਸੀਅਤ, ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਪਰ ਅਜਿਹਾ ਬਿਆਨ ਦੇਣ ਲਈ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਆਪਣੀ ਪਰੇਸ਼ਾਨੀ ਦੀ ਆੜ 'ਚ ਦੂਜਿਆਂ 'ਤੇ ਚਿੱਕੜ ਉਛਾਲੋ।''
ਸਿਨਹਾ ਨੇ ਕਿਹਾ,''ਮੈਂ ਕੋਈ ਬਦਨਾਮ ਚਿਹਰਾ ਨਹੀਂ ਹਾਂ। ਰਾਜਨੀਤੀ 'ਚ ਬਹੁਤ ਸਾਰੇ ਲੋਕਾਂ ਨੇ ਮੇਰੇ ਅਸੂਲ, ਸਿਧਾਂਤ ਅਤੇ ਮੇਰੇ ਸਬਰ ਦੀ ਤਾਰੀਫ ਕੀਤੀ ਹੈ ਅਤੇ ਜੋ ਲੋਕ ਮੇਰੀ ਆਲੋਚਨਾ ਕਰ ਰਹੇ ਹਨ, ਉਨ੍ਹਾਂ 'ਤੇ ਹੀ ਲੋਕਾਂ ਨੇ ਪਾਰਟੀ ਨੂੰ ਖਤਮ ਕਰਨ ਅਤੇ ਬਦਨਾਮ ਕਰਨ ਲਈ ਸਵਾਲ ਖੜ੍ਹੇ ਕੀਤੇ ਸਨ। ਲੋਕਾਂ ਨੇ ਅਜਿਹੇ ਸ਼ਖਸ 'ਤੇ ਹੀ ਉਂਗਲੀ ਚੁੱਕੀ ਸੀ। ਪਾਰਟੀ ਤੋਂ ਕੱਢੇ ਜਾਣ ਦੀ ਮੰਗ 'ਤੇ ਸਿਨਹਾ ਨੇ ਕਿਹਾ ਮੈਨੂੰ ਅੱਜ ਪਾਰਟੀ ਤੋਂ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ, ਮੈਂ ਪੁੱਛਦਾ ਹਾਂ ਕਿ ਕਿਸ ਹੈਸੀਅਤ ਨਾਲ ਮੈਨੂੰ ਪਾਰਟੀ 'ਚੋਂ ਕੱਢਣ ਦੀ ਗੱਲ ਕਹੀ ਜਾ ਰਹੀ ਹੈ।'' ਸ਼ਤਰੂਘਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਆਸ਼ਾਵਾਦੀ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ ਇਸ ਵੱਲ ਧਿਆਨ ਦੇਣਗੇ। ਦਰਅਸਲ ਸਿਨਹਾ ਨੇ ਪਿਛਲੇ ਦਿਨੀਂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਲਾਲੂ ਪ੍ਰਸਾਦ ਯਾਦਵ ਅਤੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਨਕਾਰਾਤਮਕ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ। ਇਸ 'ਤੇ ਸੁਸ਼ੀਲ ਨੇ ਕਿਹਾ ਸੀ ਕਿ ਗੱਦਾਰਾਂ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ।


Related News