ਭ੍ਰਿਸ਼ਟਾਚਾਰੀਆਂ ਨੂੰ ਜਾਣਾ ਪਵੇਗਾ ਜੇਲ੍ਹ, ਇਹ ਮੋਦੀ ਦੀ ਗਾਰੰਟੀ ਹੈ: PM ਮੋਦੀ

04/11/2024 5:29:29 PM

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਆ' 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੀਰਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਜੇਲ ਜਾਣਾ ਪਵੇਗਾ, ਇਹ 'ਮੋਦੀ ਦੀ ਗਾਰੰਟੀ' ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਆਮ ਚੋਣਾਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਦੇਣ ਵਾਲੀਆਂ ਚੋਣਾਂ ਹਨ। ਉਹ ਕਰੌਲੀ 'ਚ ਕਾਂਗਰਸ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ, ਜਿਸ ਨੇ ਨੌਜਵਾਨਾਂ ਦੀਆਂ ਨੌਕਰੀਆਂ ਲੁੱਟਣ ਦੇ ਮੌਕੇ ਲੱਭੇ ਹਨ ਅਤੇ ਇੱਥੇ ਰਾਜਸਥਾਨ ਵਿਚ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ‘ਪੇਪਰ ਲੀਕ’ ਉਦਯੋਗ ਖੜ੍ਹਾ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਨੇ ਤੁਹਾਨੂੰ ਗਾਰੰਟੀ ਦਿੱਤੀ ਕਿ ਭਾਜਪਾ ਦੀ ਸਰਕਾਰ ਆਵੇਗੀ ਅਤੇ ਪੇਪਰ ਲੀਕ ਮਾਫੀਆ ਨੂੰ ਜੇਲ੍ਹ ਦੇ ਅੰਦਰ ਵਿਖਾਈ ਦੇਣਗੇ।

ਇਹ ਵੀ ਪੜ੍ਹੋ-  ਵੱਡਾ ਹਾਦਸਾ; ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ

ਉਨ੍ਹਾਂ ਕਿਹਾ ਕਿ ਇਸੇ ਲਈ 'ਇੰਡੀ' ਗਠਜੋੜ ਦੇ ਲੋਕ ਮੋਦੀ ਖਿਲਾਫ਼ ਇਕਜੁੱਟ ਹੋ ਰਹੇ ਹਨ। ਦੇਸ਼ ਵਿਚ ਕੀ ਚੱਲ ਰਿਹਾ ਹੈ। ਇਕ ਪਾਸੇ ਮੋਦੀ ਹੈ ਜੋ ਕਹਿੰਦਾ ਹੈ ਭ੍ਰਿਸ਼ਟਾਚਾਰ ਹਟਾਓ। ਦੂਜੇ ਪਾਸੇ ਉਹ ਹਨ ਜੋ ਕਹਿੰਦੇ ਹਨ ਕਿ ਭ੍ਰਿਸ਼ਟਾਚਾਰੀਆਂ ਨੂੰ ਬਚਾਓ। ਇਹ ਸਾਰੇ ਲੋਕ ਜੋ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਨਿਕਲੇ ਹਨ, ਉਨ੍ਹਾਂ ਨੂੰ ਖੁੱਲ੍ਹੇ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਚਾਹੇ ਉਹ ਮੋਦੀ ਨੂੰ ਕਿੰਨੀਆਂ ਵੀ ਧਮਕੀਆਂ ਦੇ ਦੇਣ। ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਜਾਣਾ ਹੀ ਪਵੇਗਾ, ਇਹ ਮੋਦੀ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ 'ਚ ਭਾਜਪਾ ਨੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੱਢੇ, ਜਿਨ੍ਹਾਂ 'ਤੇ ਕਾਂਗਰਸ ਨੇ ਹੱਥ ਖੜ੍ਹੇ ਕਰ ਦਿੱਤੇ ਸਨ। 

ਇਹ ਵੀ ਪੜ੍ਹੋ- ਸ਼ੰਭੂ ਟੋਲ ਪਲਾਜ਼ਾ ਬੰਦ ਹੋਣ ਕਾਰਨ ਰੋਜ਼ਾਨਾ ਹੋ ਰਿਹੈ ਲੱਖਾਂ ਦਾ ਨੁਕਸਾਨ, ਯਾਤਰੀ ਵੀ ਪਰੇਸ਼ਾਨ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦਹਾਕਿਆਂ ਤੱਕ 'ਗਰੀਬੀ ਹਟਾਓ' ਦਾ ਨਾਅਰਾ ਦਿੰਦੀ ਰਹੀ ਪਰ ਮੋਦੀ ਨੇ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਕੱਢਣ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੀ ਖਤਰਨਾਕ ਨਹੀਂ ਹੈ, ਸਗੋਂ ਕਾਂਗਰਸ ਦੇ ਇਰਾਦੇ ਵੀ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਡੁੱਬੀ ਕਾਂਗਰਸ ਜਨਤਾ ਦੀਆਂ ਮਜਬੂਰੀਆਂ 'ਚ ਮੁਨਾਫ਼ਾ ਭਾਲਦੀ ਹੈ। ਰਾਜਸਥਾਨ 'ਚ ਲੋਕ ਸਭਾ ਚੋਣਾਂ ਦੋ ਪੜਾਵਾਂ ਵਿਚ 19 ਅਤੇ 26 ਅਪ੍ਰੈਲ ਨੂੰ ਹੋਣਗੀਆਂ।


 


Tanu

Content Editor

Related News