ਸ਼ੁਭੇਂਦੂ ’ਤੇ ਮਮਤਾ ਦੀ ‘ਗੱਦਾਰ’ ਵਾਲੀ ਟਿੱਪਣੀ ਤੋਂ ਨਾਰਾਜ਼ ਭਾਜਪਾ ਸਮਰਥਕਾਂ ਨੇ ਤ੍ਰਿਣਮੂਲ ਦਫ਼ਤਰ ਨੂੰ ਲਾਇਆ ਤਾਲਾ
Monday, Apr 15, 2024 - 12:19 PM (IST)
ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਕੀਤੀ ਗਈ ਟਿੱਪਣੀ ਦੇ ਵਿਰੋਧ ਵਿਚ ਭਾਜਪਾ ਸਮਰਥਕਾਂ ਨੇ ਐਤਵਾਰ ਨੂੰ ਪੂਰਬੀ ਮੇਦਿਨੀਪੁਰ ਜ਼ਿਲੇ ਦੇ ਨੰਦੀਗ੍ਰਾਮ ’ਚ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ।
ਟੀ. ਐੱਮ. ਸੀ. ਦਫਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਭਾਜਪਾ ਨੇਤਾ ਪ੍ਰਲਯ ਪਾਲ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਉੱਤਰੀ ਬੰਗਾਲ ਵਿਚ ਇਕ ਮੀਟਿੰਗ ਦੌਰਾਨ ਨੰਦੀਗ੍ਰਾਮ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਬੀ ਮੇਦਿਨੀਪੁਰ ਸਥਿਤ ਕਾਂਥੀ ਦਾ ‘ਗੱਦਾਰ’ ਕਿਹਾ ਸੀ। ਪਾਲ ਨੇ ਕਿਹਾ, ‘ਮੁੱਖ ਮੰਤਰੀ ਨੇ ਸਾਡੇ ਨੇਤਾਵਾਂ, ਅਧਿਕਾਰੀਆਂ ਅਤੇ ਉੱਥੋਂ ਦੇ ਲੋਕਾਂ ਦਾ ਅਪਮਾਨ ਕੀਤਾ। ਅਸੀਂ ਇਕ ਸੀਨੀਅਰ ਤ੍ਰਿਣਮੂਲ ਨੇਤਾ ਦੀ ਅਜਿਹੀ ਘਿਣਾਉਣੀ ਟਿੱਪਣੀ ਦੇ ਵਿਰੋਧ ਵਿਚ ਸੜਕ ਨੂੰ ਜਾਮ ਕਰ ਦਿੱਤਾ ਅਤੇ ਤ੍ਰਿਣਮੂਲ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ।