'ਭਾਜਪਾ ਪ੍ਰਧਾਨ ਨੱਢਾ ਨੇ ਗੁਰੂ ਪੰਥ ਤੋਂ ਬੇਮੁੱਖ ਚੱਲ ਰਹੇ ਮੌਕਾਪ੍ਰਸਤਾਂ ਨੂੰ ਦਿਖਾਈ ਅਸਲ ਔਕਾਤ'- ਪਰਮਜੀਤ ਸਰਨਾ

Saturday, Apr 27, 2024 - 07:09 PM (IST)

ਨਵੀਂ ਦਿੱਲੀ- ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਨੇ ਕਿਹਾ ਕਿ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5-6 ਸਭ ਤੋਂ ਭ੍ਰਿਸ਼ਟ ਅਤੇ ਸੰਗਤ ਵਿਚ ਅਕਸ ਗਵਾ ਚੁੱਕੇ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। 

ਪਰ ਇਸ ਦੌਰਾਨ ਜਦੋਂ ਭਾਜਪਾ ਦੇ ਪ੍ਰਧਾਨ ਨੇ ਆਪਣੇ ਸੂਤਰਾਂ ਰਾਹੀਂ ਇਨ੍ਹਾਂ ਬਾਰੇ ਪਤਾ ਕਰਵਾਇਆ ਕਿ ਇਨ੍ਹਾਂ ਦੀ ਕਿੰਨੀ ਕੁ ਇੱਜ਼ਤ ਹੈ ਤੇ ਕਿੰਨੀ ਕੁ ਸੰਗਤ ਇਨ੍ਹਾਂ ਦੇ ਪਿੱਛੇ ਹੈ ਤਾਂ ਇਨ੍ਹਾਂ ਦੀਆਂ ਕਰਤੂਤਾਂ ਕਰ ਕੇ ਭਾਜਪਾ ਦੇ ਕੌਮੀ ਪ੍ਰਧਾਨ ਨੇ ਇਨ੍ਹਾਂ ਨਾਲ ਆਪਣੀ ਬਦਨਾਮੀ ਹੋਣ ਦੇ ਡਰੋਂ ਆਪ ਇਨ੍ਹਾਂ ਨੂੰ ਸ਼ਾਮਲ ਕਰਨ ਤੋਂ ਪਾਸਾ ਵੱਟਦਿਆਂ ਪਹਿਲਾਂ ਇਨ੍ਹਾਂ ਨੂੰ ਆਪਣੇ ਜੂਨੀਅਰ ਆਗੂਆਂ ਤੋਂ ਭਾਜਪਾ ਵਿਚ ਸ਼ਾਮਲ ਕਰਵਾਇਆ ਅਤੇ ਬਾਅਦ ਵਿਚ ਇਨ੍ਹਾਂ ਦਾ ਮੂੰਹ ਰੱਖਣ ਲਈ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਭਾਜਪਾ ਪ੍ਰਧਾਨ ਨੱਢਾ ਜੀ ਨੇ ਆਪ ਇਨ੍ਹਾਂ ਦੇ ਗੱਲ ਵਿਚ ਭਾਜਪਾ ਦੇ ਪਟੇ ਨਾ ਪਾ ਕੇ ਗੁਰੂ ਪੰਥ ਤੋਂ ਬੇਮੁੱਖ ਚੱਲ ਰਹੇ ਇਨ੍ਹਾਂ ਮੌਕਾਪ੍ਰਸਤਾਂ ਨੂੰ ਇਨ੍ਹਾਂ ਦੀ ਅਸਲ ਔਕਾਤ ਵੀ ਦੱਸ ਦਿੱਤੀ।

ਇਹ ਵੀ ਪੜ੍ਹੋ- ਅੱਧੀ ਰਾਤੀਂ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾਦਸਾ, ਚਾਲਕ ਨੇ ਟਰੈਕਟਰ-ਟਰਾਲੀ ਹੇਠਾਂ ਦਰੜ ਕੇ ਮਾਰ'ਤਾ ਨੌਜਵਾਨ

ਸਰਨਾ ਨੇ ਕਿਹਾ, ''ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਨਾਲ ਲੁੱਟਿਆ ਜਾ ਰਿਹਾ ਹੈ। ਇਸ ਦੇ ਬਹੁਤ ਸਾਰੇ ਮੈਂਬਰ ਭ੍ਰਿਸ਼ਟ ਹੋ ਚੁੱਕੇ ਹਨ। ਗੁਰੂ ਘਰ ਦਾ ਖਾ-ਖਾ ਕੇ ਇਨ੍ਹਾਂ ਦੀ ਮੱਤ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ। ਜਿਵੇਂ ਕਿ ਅੱਜ-ਕੱਲ੍ਹ ਦਸਤੂਰ ਚੱਲ ਰਿਹਾ ਹੈ ਕਿ ਬਹੁਤ ਸਾਰੇ ਭ੍ਰਿਸ਼ਟ ਬੰਦੇ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿਚ ਜਾ-ਜਾ ਕੇ ਆਪਣੇ ਦਾਗ਼ ਧੋ ਰਹੇ ਹਨ।'' 

ਉਨ੍ਹਾਂ ਕਿਹਾ, ''ਇਸੇ ਤਰਜ਼ 'ਤੇ ਜੋ ਦਿੱਲੀ ਕਮੇਟੀ ਦੇ ਮੈਂਬਰ ਹੁਣ ਸ਼ਾਮਲ ਹੋਏ ਹਨ, ਇਨ੍ਹਾਂ ਨੇ ਵੀ ਸਰਕਾਰ ਦੀ ਨਜ਼ਰ ਵਿਚ ਆਪਣੇ ਦਾਗ਼ ਧੋਣ ਦੀ ਅਤੇ ਆਪਣੇ ਕਾਰਨਾਮਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਲੋਕ ਗੁਰੂ ਸਾਹਿਬ ਅਤੇ ਸੰਗਤ ਦੀ ਨਜ਼ਰ ਵਿਚ ਕਦੇ ਮੁਆਫ਼ ਨਹੀ ਹੋਣੇ।''  ਸਰਨਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਗੁਨਾਹ ਛਪਾਉਣ ਦੇ ਲਈ ਇਹ ਕਦਮ ਚੁੱਕਿਆ ਹੈ, ਕਿਉਂਕਿ ਸਾਡੇ ਸਕੂਲਾਂ ਅਤੇ ਕਾਲਜਾਂ ਦਾ ਇਨ੍ਹਾਂ ਲੋਕਾਂ ਨੇ ਬੇੜਾ ਗਰਕ ਕਰ ਦਿੱਤਾ ਹੈ। ਸਿਰਫ਼ ਮੈਂਬਰਾਂ ਦੀ ਸਿਫ਼ਾਰਿਸ਼ਾਂ ਵਾਲਿਆਂ ਨੂੰ ਉੱਥੇ ਦਾਖ਼ਲੇ ਮਿਲ ਰਹੇ ਹਨ ਅਤੇ ਆਮ ਸਿੱਖਾਂ ਦੇ ਬੱਚੇ ਰੁਲ ਰਹੇ ਹਨ ਅਤੇ ਉਨ੍ਹਾਂ ਨੂੰ ਧੱਕੇ ਵੱਜ ਰਹੇ ਹਨ। ਇਹ ਲੋਕ ਆਪਣੇ ਪਾਪਾਂ ਨੂੰ ਬਚਾਉਣ ਲਈ ਭਾਜਪਾ ਵਿੱਚ ਜਾ ਰਹੇ ਹਨ।

ਇਹ ਵੀ ਪੜ੍ਹੋ- ਜਲੰਧਰ ਹਲਕੇ ਦੇ ਉਮੀਦਵਾਰਾਂ 'ਚੋਂ ਕੇ.ਪੀ. ਸਭ ਤੋਂ ਵੱਡੇ, ਪਰ ਤਜਰਬੇ ਦੇ ਹਿਸਾਬ ਨਾਲ ਚਰਨਜੀਤ ਚੰਨੀ ਸਭ ਤੋਂ 'ਸੀਨੀਅਰ'

ਪਰਮਜੀਤ ਸਰਨਾ ਨੇ ਕਿਹਾ ਕਿ ਇਹ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੁਣੇ ਗਏ ਸਨ ਜੋ ਪਾਰਟੀ ਦੀ ਪਿੱਠ ਤੇ ਛੁਰਾ ਮਾਰ ਗਏ। ਜੇਕਰ ਇਨ੍ਹਾਂ ਲੋਕਾਂ ਨੂੰ ਆਪਣੇ 'ਤੇ ਇੰਨਾ ਹੀ ਮਾਣ ਹੈ ਕਿ ਇਨ੍ਹਾਂ ਮਗਰ ਬਹੁਤ ਸੰਗਤ ਹੈ ਤਾਂ ਇਹ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜ ਕੇ ਵੇਖ ਲੈਣ ਇਨ੍ਹਾਂ ਨੂੰ ਆਪਣੀ ਔਕਾਤ ਪਤਾ ਲੱਗ ਜਾਵੇਗੀ। ਇਨ੍ਹਾਂ ਮੈਂਬਰਾਂ ਦੀ ਔਕਾਤ ਇੱਥੋਂ ਹੀ ਪਤਾ ਲੱਗਦੀ ਹੈ ਕਿ ਇਕੱਠ ਦਿਖਾਉਣ ਲਈ ਇਨ੍ਹਾਂ ਨੂੰ ਕਾਲਜਾਂ ਅਤੇ ਹੋਰ ਸੰਸਥਾਵਾਂ ਅਤੇ ਮੁਲਾਜ਼ਮਾਂ ਨੂੰ ਮਜ਼ਬੂਰ ਕਰਕੇ ਲਿਆਉਣਾ ਪਿਆ ਦਿੱਲੀ ਦਾ ਇਕ ਵੀ ਸਿੱਖ ਇਨ੍ਹਾਂ ਮਗਰ ਨਹੀ ਆਇਆ। 

ਉਸ ਤੋਂ ਹੀ ਇਨ੍ਹਾਂ ਨੂੰ ਆਪਣੀ ਹਾਲਤ ਸਮਝ ਲੈਣੀ ਚਾਹੀਦੀ ਹੈ। ਭਾਜਪਾ ਜਿਸ ਤਰ੍ਹਾਂ ਲਗਾਤਾਰ ਗੁਰੂ ਘਰਾਂ 'ਤੇ ਕਬਜ਼ੇ ਕਰਨ 'ਤੇ ਤੁਰੀ ਹੋਈ ਹੈ। ਜਿਸ ਤਰ੍ਹਾਂ ਇਨ੍ਹਾਂ ਪਹਿਲਾਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਕਮੇਟੀਆਂ 'ਚ ਕਰ ਰਹੀ ਹੈ ਅਤੇ ਹੁਣ ਦਿੱਲੀ ਕਮੇਟੀ ਜੋ ਪਹਿਲਾਂ ਹੀ ਇਨ੍ਹਾਂ ਦੇ ਅਸਿੱਧੇ ਪ੍ਰਭਾਵ ‘ਚ ਹੈ ਪਰ ਹੁਣ ਜੋ ਹਰਕਤਾਂ 'ਤੇ ਭਾਜਪਾ ਉੱਤਰ ਆਈ ਹੈ ਇਸ ਨਾਲ ਇਸ ਦਾ ਅਕਸ ਸਿੱਖਾਂ ਵਿਚ ਜੋ ਨਾ ਤਾਂ ਪਹਿਲਾਂ ਚੰਗਾ ਹੈ ਸਗੋਂ ਹੁਣ ਹੋਰ ਵੀ ਅਛੂਤ ਹੋ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News