''ਇੰਡੀਆ'' ਗਠਜੋੜ ਦਾ ਟੀਚਾ ਸੱਤਾ ''ਚ ਆਉਣ ਮਗਰੋਂ ''ਕਮੀਸ਼ਨ'' ਕਮਾਉਣਾ ਹੈ: PM ਮੋਦੀ

04/06/2024 3:01:36 PM

ਸਹਾਰਨਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਰੋਧੀ ਧਿਰ 'ਇੰਡੀਆ' ਗਠਜੋੜ ਦਾ ਟੀਚਾ ਸੱਤਾ 'ਚ ਆਉਣ ਮਗਰੋਂ 'ਕਮੀਸ਼ਨ' ਕਮਾਉਣਾ ਹੈ, ਜਦਕਿ ਭਾਜਪਾ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਇਕ 'ਮਿਸ਼ਨ' 'ਤੇ ਹੈ। ਸਹਾਰਨਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਗਠਜੋੜ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 370 ਤੋਂ ਵੱਧ ਸੀਟਾਂ ਜਿੱਤਣ ਤੋਂ ਰੋਕਣ ਲਈ ਲੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਧਿਆਨ ਆਪਣੇ ਸ਼ਾਸਨ ਦੌਰਾਨ ਕਮੀਸ਼ਨ ਕਮਾਉਣ 'ਤੇ ਸੀ। ਸਮਾਜਵਾਦੀ ਪਾਰਟੀ (ਸਪਾ) ਹਰ ਘੰਟੇ ਉਮੀਦਵਾਰ ਬਦਲ ਰਹੀ ਹੈ, ਜਦਕਿ ਕਾਂਗਰਸ ਨੂੰ ਮੈਦਾਨ 'ਚ ਉਤਰਨ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਉਨ੍ਹਾਂ ਸੀਟਾਂ 'ਤੇ ਵੀ ਉਮੀਦਵਾਰ ਉਤਾਰਨ ਦੀ ਹਿੰਮਤ ਨਹੀਂ ਹੈ, ਜੋ ਉਸ ਦਾ ਗੜ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ- 15,256 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ, ਵੋਟਰਾਂ 'ਚ ਹੁੰਦਾ ਹੈ ਖ਼ਾਸਾ ਉਤਸ਼ਾਹ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ 'ਤੇ ਮੁਸਲਿਮ ਲੀਗ ਦੀ ਛਾਪ ਹੈ ਅਤੇ ਇਸ ਦੇ ਕੁਝ ਹਿੱਸੇ 'ਤੇ ਖੱਬੇ ਪੱਖੀਆਂ ਦਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਮੰਦਭਾਗਾ ਹੈ ਕਿ ਵਿਰੋਧੀ ਗਠਜੋੜ ‘ਸ਼ਕਤੀ’ ਵਿਰੁੱਧ ਲੜਨ ਦੀ ਗੱਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸ਼ਕਤੀ ਦੀ ਪੂਜਾ ਕਰਨਾ ਸਾਡੀ ਕੁਦਰਤੀ ਅਧਿਆਤਮਿਕ ਯਾਤਰਾ ਦਾ ਹਿੱਸਾ ਹੈ ਪਰ 'ਇੰਡੀਆ' ਗਠਜੋੜ ਦੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੀ ਲੜਾਈ 'ਸ਼ਕਤੀ' ਦੇ ਵਿਰੁੱਧ ਹੈ।" ਚੋਣ ਪ੍ਰੋਗਰਾਮ ਮੁਤਾਬਕ ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ 'ਤੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਹ ਸੀਟਾਂ ਹਨ- ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ (ਰਾਖਵੀਂ), ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਇਹ ਵੀ ਪੜ੍ਹੋ- ਸੰਸਦ 'ਚ ਮਹਿਲਾ ਸੰਸਦ ਮੈਂਬਰਾਂ ਦੀ ਕਿੰਨੀ ਹਿੱਸੇਦਾਰੀ? 2019 ਦੀਆਂ ਚੋਣਾਂ ਮਗਰੋਂ 15 ਫ਼ੀਸਦੀ ਵਧੀ ਗਿਣਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News