PM ਮੋਦੀ ਨੂੰ 4 ਜੂਨ ਤੋਂ ਬਾਅਦ ਬਾਅਦ ਲੰਬੀ ਛੁੱਟੀ ''ਤੇ ਜਾਣਾ ਪਵੇਗਾ, ਇਹ ਲੋਕਾਂ ਦੀ ਗਾਰੰਟੀ ਹੈ : ਜੈਰਾਮ ਰਮੇਸ਼

04/07/2024 5:47:58 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਪਾਰਟੀ ਦੀਆਂ ਗਾਰੰਟੀਆਂ ਤੋਂ 'ਘਬਰਾਏ ਹੋਏ' ਹਨ ਅਤੇ 'ਆਪਣੀ ਕੁਰਸੀ ਬਚਾਉਣ' ਦੇ ਲਾਲਚ ਵਿਚ 'ਬੇਬੁਨਿਆਦ' ਗੱਲਾਂ ਕਰ ਰਹੇ ਹਨ। ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ ਚੋਣ ਰੈਲੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਇਸ ਦੇ ਚੋਣ ਮੈਨੀਫੈਸਟੋ ਵਿਚ ਮੁਸਲਿਮ ਲੀਗ ਦੀ ਛਾਪ ਹੈ ਅਤੇ ਉਸ ਦੇ ਨੇਤਾਵਾਂ ਦੇ ਬਿਆਨ ਰਾਸ਼ਟਰੀ ਅਖੰਡਤਾ ਅਤੇ ਸਨਾਤਨ ਧਰਮ ਪ੍ਰਤੀ ਦੁਸ਼ਮਣੀ ਨੂੰ ਦਰਸਾਉਂਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਭਾਰਤ ਦੇ ਲੋਕ ਹੁਣ ਪ੍ਰਧਾਨ ਮੰਤਰੀ ਦੇ ਝੂਠ ਤੋਂ ਅੱਕ ਚੁੱਕੇ ਹਨ। 4 ਜੂਨ ਤੋਂ ਬਾਅਦ ਉਨ੍ਹਾਂ ਨੂੰ ਲੰਬੀ ਛੁੱਟੀ 'ਤੇ ਜਾਣਾ ਪਵੇਗਾ। ਇਹ ਭਾਰਤ ਦੇ ਲੋਕਾਂ ਦੀ ਗਾਰੰਟੀ ਹੈ।''

PunjabKesari

ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਰਮੇਸ਼ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ 'ਪੰਜ ਨਿਆਂ 25 ਗਾਰੰਟੀ' 10 ਸਾਲ ਦੇ 'ਅਨਿਆਂ ਕਾਲ' ਤੋਂ ਬਾਅਦ ਨਵੀਂ ਭਾਰਤ ਦੇ ਲੋਕਾਂ 'ਚ ਇਕ ਨਵੀਂ ਉਮੀਦ ਜਗਾ ਰਹੀ ਹੈ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ,''ਇਸ ਗਾਰੰਟੀ ਕਾਰਡ ਤੋਂ ਘਬਰਾ ਕੇ ਪ੍ਰਧਾਨ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਬੇਬੁਨਿਆਦ ਗੱਲਾਂ ਕਰ ਰਹੇ ਹਨ। ਭਾਰਤ ਦੇ ਲੋਕ ਹੁਣ ਪ੍ਰਧਾਨ ਮੰਤਰੀ ਦੇ ਝੂਠਾਂ ਤੋਂ ਅੱਕ ਚੁੱਕੇ ਹਨ। 4 ਜੂਨ ਤੋਂ ਬਾਅਦ ਉਨ੍ਹਾਂ ਨੂੰ ਲੰਬੀ ਛੁੱਟੀ 'ਤੇ ਜਾਣਾ ਪਵੇਗਾ। ਇਹ ਭਾਰਤ ਦੇ ਲੋਕਾਂ ਦੀ ਗਾਰੰਟੀ ਹੈ!”

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News