ਡਰਾਈਵਰਾਂ ਦਾ Serial killer ! ਕੈਬ ਬੁੱਕ ਕਰ ਲੈ ਜਾਂਦਾ ਸੀ ਪਹਾੜਾਂ ''ਚ ਤੇ ਫ਼ਿਰ...

Sunday, Jul 06, 2025 - 05:43 PM (IST)

ਡਰਾਈਵਰਾਂ ਦਾ Serial killer ! ਕੈਬ ਬੁੱਕ ਕਰ ਲੈ ਜਾਂਦਾ ਸੀ ਪਹਾੜਾਂ ''ਚ ਤੇ ਫ਼ਿਰ...

ਨੈਸ਼ਨਲ ਡੈਸਕ- ਦਿੱਲੀ ਪੁਲਸ ਨੇ ਇਕ ਖੂਨੀ ਸਾਜ਼ਿਸ਼ ਦਾ ਖੁਲਾਸਾ ਕਰਦਿਆਂ ਇਕ ਅਜਿਹੇ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕੈਬ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਹ ਅਪਰਾਧੀ ਕੈਬ ਬੁੱਕ ਕਰ ਕੇ ਡਰਾਈਵਰ ਨੂੰ ਹਿਮਾਚਲ ਜਾਂ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵੱਲ ਲੈ ਜਾਂਦਾ, ਜਿੱਥੇ ਉਹ ਉਸ ਦਾ ਕਤਲ ਕਰ ਕੇ ਲਾਸ਼ ਨੂੰ ਖੱਡ ਵਿਚ ਸੁੱਟ ਦਿੰਦਾ ਸੀ। ਪੁਲਸ ਮੁਤਾਬਕ ਇਹ ਸੀਰੀਅਲ ਕਿਲਰ ਪਿਛਲੇ ਕਈ ਸਾਲਾਂ ਤੋਂ ਐਕਟਿਵ ਸੀ ਅਤੇ ਹੁਣ ਤੱਕ ਕਈ ਕੈਬ ਡਰਾਈਵਰਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਅਜੇ ਲਾਂਬਾ ਵਜੋਂ ਹੋਈ ਹੈ, ਜੋ ਕਿ ਦਿੱਲੀ ਦੇ ਇੰਡੀਆ ਗੇਟ ਇਲਾਕੇ ਤੋਂ ਫੜਿਆ ਗਿਆ। 

ਇਹ ਵੀ ਪੜ੍ਹੋ-  ਕੇਦਾਰਨਾਥ ਧਾਮ 'ਚ ਕ੍ਰਿਕਟ ਖੇਡ ਰਹੇ ਸ਼ਰਧਾਲੂ! ਆਸਥਾ ਦੇ ਕੇਂਦਰ ਨੂੰ ਬਣਾ'ਤਾ ਪਿਕਨਿਕ ਸਪਾਟ, ਵੀਡੀਓ ਵਾਇਰਲ

ਕਿਸ ਤਰੀਕੇ ਨਾਲ ਕਰਦਾ ਸੀ ਕਤਲ?

ਦੋਸ਼ੀ ਪਹਿਲਾਂ ਆਨਲਾਈਨ ਕੈਬ ਬੁੱਕ ਕਰਦਾ ਸੀ ਅਤੇ ਦਿਲਚਸਪ ਗੱਲ ਇਹ ਸੀ ਕਿ ਉਹ ਆਪਣੇ ਮਿੱਠੇ ਸੁਭਾਅ ਨਾਲ ਡਰਾਈਵਰ ਦਾ ਭਰੋਸਾ ਜਿੱਤ ਲੈਂਦਾ ਸੀ। ਸਫਰ ਦੌਰਾਨ ਪਹਾੜੀ ਇਲਾਕਿਆਂ 'ਚ ਪੁੱਜ ਕੇ ਪਹਿਲਾਂ ਡਰਾਈਵਰ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰਦਾ ਸੀ। ਫਿਰ ਇਸ ਤੋਂ ਬਾਅਦ ਉਹ ਕਿਸੇ ਸੁੰਨੇ ਰੂਟ 'ਤੇ ਡਰਾਈਵਰ ਦਾ ਗਲਾ ਘੁੱਟ ਕੇ ਕਤਲ ਕਰ ਦਿੰਦਾ ਸੀ। ਫਿਰ ਲਾਸ਼ ਨੂੰ ਡੂੰਘੀ ਵਿੱਚ ਸੁੱਟ ਦਿੰਦਾ ਸੀ, ਤਾਂ ਜੋ ਉਸ ਦਾ ਕੋਈ ਸੁਰਾਗ ਨਾ ਲੱਗ ਸਕੇ। ਕਤਲ ਮਗਰੋਂ ਕੈਬ ਨੂੰ ਨੇਪਾਲ ਲੈ ਜਾ ਕੇ ਉੱਚੀ ਕੀਮਤ 'ਤੇ ਵੇਚਦਾ ਸੀ।

ਇਹ ਵੀ ਪੜ੍ਹੋ-  ਰੇਲਵੇ ਸਟੇਸ਼ਨ 'ਤੇ ਔਰਤ ਨੂੰ ਹੋਣ ਲੱਗੀ ਲੇਬਰ ਪੇਨ, ਦਰਦ ਨਾਲ ਤੜਫ਼ਦੀ ਦੇਖ ਆਰਮੀ ਡਾਕਟਰ ਬਣਿਆ 'ਮਸੀਹਾ'

ਕਈ ਡਰਾਈਵਰ ਹੋ ਚੁੱਕੇ ਹਨ ਸ਼ਿਕਾਰ

ਪੁਲਸ ਨੂੰ ਸ਼ੱਕ ਹੈ ਕਿ ਇਹ ਕਾਤਲ ਹੁਣ ਤੱਕ ਕਈ ਡਰਾਈਵਰਾਂ ਦੀ ਜਾਨ ਲੈ ਚੁੱਕਾ ਹੈ। ਕੁਝ ਮਾਮਲਿਆਂ 'ਚ ਲਾਪਤਾ ਡਰਾਈਵਰਾਂ ਦੀ ਲਾਸ਼ਾਂ ਹਾਲ ਹੀ 'ਚ ਪਹਾੜੀ ਇਲਾਕਿਆਂ ਤੋਂ ਮਿਲੀਆਂ, ਜਿਨ੍ਹਾਂ ਤੋਂ ਜਾਂਚ ਦੀ ਡੋਰ ਆਖਰਕਾਰ ਇਸ ਕਾਤਲ ਤੱਕ ਪੁੱਜੀ। ਗ੍ਰਿਫ਼ਤਾਰ ਦੋਸ਼ੀ ਅਜੇ ਨੇਪਾਲ ਵਿਚ ਕਰੀਬ 10 ਸਾਲਾਂ ਤੱਕ ਲੁੱਕਿਆ ਰਿਹਾ ਅਤੇ ਉੱਥੋਂ ਦੀ ਇਕ ਕੁੜੀ ਨਾਲ ਵਿਆਹ ਕਰਵਾ ਲਿਆ। ਉਸ ਦੇ ਖਿਲਾਫ਼ ਦਿੱਲੀ ਵਿਚ ਡਰੱਗ ਤਸਕਰੀ ਅਤੇ ਡਕੈਤੀ ਵਰਗੇ ਗੰਭੀਰ ਮਾਮਲੇ ਦਰਜ ਹਨ ਅਤੇ ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ ! ਚਲਾਈ ਜਾਵੇਗੀ Women Special Bus

ਪੁਲਸ ਸੀਰੀਅਲ ਕਿਲਰ ਤੋਂ ਕਰ ਰਹੀ ਪੁੱਛਗਿੱਛ 

ਇਸ ਕਤਲ ਦੀ ਲੰਮੀ ਲੜੀ ਅਤੇ ਢੰਗ ਨੂੰ ਦੇਖਦੇ ਹੋਏ ਪੁਲਸ ਦੋਸ਼ੀ ਦੀ ਮਨੋਵਿਗਿਆਨਕ ਜਾਂਚ ਕਰਵਾਉਣ ਦੀ ਯੋਜਨਾ ਵੀ ਬਣਾ ਰਹੀ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਉਸ ਨੇ ਇਹ ਸਬ ਕੁਝ ਕਿਉਂ ਕੀਤਾ। ਦਿੱਲੀ ਪੁਲਸ ਦੀ ਗ੍ਰਿਫ਼ਤ ਵਿਚ ਆਏ ਸੀਰੀਅਲ ਕਿਲਰ ਤੋਂ ਪੁੱਛਗਿੱਛ ਜਾਰੀ ਹੈ। ਦਿੱਲੀ ਤੋਂ ਲੈ ਕੇ ਉੱਤਰਾਖੰਡ ਅਤੇ ਨੇਪਾਲ ਤੱਕ ਫੈਲੇ ਉਸ ਦੇ ਨੈੱਟਵਰਕ ਹੁਣ ਪੁਲਸ ਦੇ ਨਿਸ਼ਾਨੇ 'ਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News