ਪੰਜਾਬੀ ਜਾਗ੍ਰਿਤੀ ਮਾਰਚ ਦੌਰਾਨ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦਾ ਗਾਣਾ ਗਾਉਣ ਦਾ ਮੁੱਦਾ ਹਾਈਕੋਰਟ ’ਚ ਪਹੁੰਚਿਆ

Friday, Mar 13, 2026 - 06:51 PM (IST)

ਪੰਜਾਬੀ ਜਾਗ੍ਰਿਤੀ ਮਾਰਚ ਦੌਰਾਨ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦਾ ਗਾਣਾ ਗਾਉਣ ਦਾ ਮੁੱਦਾ ਹਾਈਕੋਰਟ ’ਚ ਪਹੁੰਚਿਆ

ਜਲੰਧਰ (ਜ. ਬ.)–26 ਫਰਵਰੀ ਨੂੰ ਜਲੰਧਰ ਵਿਚ ਆਯੋਜਿਤ ਪੰਜਾਬੀ ਜਾਗ੍ਰਿਤੀ ਮਾਰਚ ਦੌਰਾਨ ਪੰਜਾਬੀ ਸਿੰਗਰ ਮਨਕੀਰਤ ਔਲਖ ਵੱਲੋਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿਚ ਮੌਜੂਦ ਲੋਕਾਂ ਦੇ ਸਾਹਮਣੇ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਗਾਉਣ ਦਾ ਮਾਮਲਾ ਮਾਣਯੋਗ ਹਾਈਕੋਰਟ ਤਕ ਪਹੁੰਚ ਗਿਆ ਹੈ। ਕੈਮਿਸਟਰੀ ਗੁਰੂ ਪ੍ਰੋਫੈਸਰ ਐੱਮ. ਪੀ. ਸਿੰਘ ਵੱਲੋਂ ਡੀ. ਜੀ. ਪੀ., ਡੀ. ਸੀ. ਜਲੰਧਰ ਅਤੇ ਸੀ. ਪੀ. ਜਲੰਧਰ ਨੂੰ ਭੇਜੇ ਲੀਗਲ ਨੋਟਿਸ ਦਾ ਜਵਾਬ ਨਾ ਮਿਲਣ ’ਤੇ ਉਨ੍ਹਾਂ ਮਾਣਯੋਗ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਐੱਮ. ਪੀ. ਸਿੰਘ ਨੇ ਕਿਹਾ ਕਿ ਇਕ ਪ੍ਰੋਫੈਸਰ ਹੋਣ ਦੇ ਨਾਤੇ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਨਾਲ ਨਿੱਘੀ ਤਰ੍ਹਾਂ ਜੁੜੇ ਹੋਣ ਕਾਰਨ ਮੇਰਾ ਇਹ ਦ੍ਰਿੜ੍ਹ ਵਿਚਾਰ ਹੈ ਕਿ ਅਜਿਹੇ ਗੀਤਾਂ ਦਾ ਨੌਜਵਾਨਾਂ ਦੇ ਮਨਾਂ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਜਦੋਂ ਪ੍ਰਸਿੱਧ ਗਾਇਕ ਜਨਤਕ ਪ੍ਰੋਗਰਾਮਾਂ ਵਿਚ ਹਥਿਆਰਾਂ ਅਤੇ ਹਿੰਸਕ ਵਿਵਹਾਰ ਦੀ ਸ਼ਰੇਆਮ ਵਡਿਆਈ ਕਰਦੇ ਹਨ, ਤਾਂ ਕਈ ਨੌਜਵਾਨ ਅਜਿਹੇ ਆਚਰਨ ਨੂੰ ਪ੍ਰਵਾਨਯੋਗ ਜਾਂ ਸ਼ਲਾਘਾਯੋਗ ਮੰਨਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਅਕਸਰ ਨਕਲ ਕਰਨ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ, ਜਿੱਥੇ ਨੌਜਵਾਨ ਅਜਿਹੇ ਗੀਤਾਂ ਵਿਚ ਦਿਖਾਈ ਗਈ ਭਾਸ਼ਾ, ਦ੍ਰਿਸ਼ਟੀਕੋਣ ਅਤੇ ਵਿਵਹਾਰ ਦੀ ਨਕਲ ਕਰਨ ਲੱਗਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਗਾਣੇ ਹਮਲਾਵਰ ਰਵੱਈਏ ਨੂੰ ਉਤਸ਼ਾਹ ਦੇ ਸਕਦੇ ਹਨ, ਗੰਨ ਕਲਚਰ ਨੂੰ ਆਮ ਬਣਾ ਸਕਦੇ ਹਨ ਅਤੇ ਵਿਦਿਆਰਥੀਆਂ ਵਿਚਕਾਰ ਇਹ ਗਲਤ ਧਾਰਨਾ ਪੈਦਾ ਕਰ ਸਕਦੇ ਹਨ ਕਿ ਅਜਿਹਾ ਵਿਵਹਾਰ ਸਮਾਜ ਵਿਚ ਸ਼ਕਤੀ ਜਾਂ ਸਨਮਾਨ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ: ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ 'ਚ 'ਆਪ' ਸਰਕਾਰ ਪੂਰੀ ਤਰ੍ਹਾਂ ਅਸਫ਼ਲ: ਕੁਲਦੀਪ ਸਿੰਘ ਗੜਗੱਜ

ਪ੍ਰੋਫੈਸਰ ਐੱਮ. ਪੀ. ਸਿੰਘ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਇਸ ਪ੍ਰੋਗਰਾਮ ਵਿਚ ਅਜਿਹੇ ਗਾਣੇ ਸ਼ਰੇਆਮ ਗਾਏ ਗਏ। ਅਜਿਹਾ ਜਾਪਦਾ ਹੈ ਕਿ ਸਥਾਨਕ ਅਤੇ ਪੁਲਸ ਅਧਿਕਾਰੀ ਇਸ ਮਾਣਯੋਗ ਅਦਾਲਤ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹੇ। ਸਿੰਘ ਨੇ ਕਿਹਾ ਕਿ ਮੈਂ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟੀਕਰਨ ਅਤੇ ਕਾਰਵਾਈ ਦੀ ਮੰਗ ਕਰਦੇ ਹੋਏ ਪਹਿਲਾਂ ਹੀ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਹਾਲਾਂਕਿ ਇਹ ਮਾਮਲਾ ਮਾਣਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਨਾਲ ਸੰਬੰਧਤ ਹੈ ਅਤੇ ਵਿਆਪਕ ਲੋਕ ਹਿੱਤਾਂ ਨਾਲ ਜੁੜਿਆ ਹੈ, ਇਸ ਲਈ ਅਜਿਹੇ ਮੁੱਦੇ ਨਜ਼ਰਅੰਦਾਜ਼ ਨਹੀਂ ਕੀਤੇ ਜਾਂਦੇ। ਉਨ੍ਹਾਂ ਮਾਣਯੋਗ ਅਦਾਲਤ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਹ ਖ਼ੁਦ ਨੋਟਿਸ (ਸੂਓ ਮੋਟੋ) ਲੈਂਦੇ ਹੋਏ ਕਾਰਵਾਈ ਸ਼ੁਰੂ ਕਰੇ ਜਾਂ ਕੋਈ ਹੋਰ ਉਚਿਤ ਕਾਰਵਾਈ ਕਰਨ ’ਤੇ ਵਿਚਾਰ ਕਰੇ ਤਾਂ ਜੋ ਮਾਣਯੋਗ ਅਦਾਲਤ ਵੱਲੋਂ ਜਾਰੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ ਅਤੇ ਜਨਤਕ ਸਮਾਗਮਾਂ ਵਿਚ ਹਿੰਸਾ ਤੇ ਹਥਿਆਰ ਸੱਭਿਆਚਾਰ ਦੀ ਵਡਿਆਈ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ ਦੱਸਿਆ ਯੋਜਨਾਬੱਧ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News