ਨਸ਼ੇ ਨੂੰ ਲੈ ਕੇ ਹੋਇਆ ਪਿਓ-ਪੁੱਤ ਦਾ ਝਗੜਾ, ਕੁੱਟ-ਕੁੱਟ ਕਰ ''ਤਾ ਕਤਲ

Tuesday, Mar 10, 2026 - 03:17 PM (IST)

ਨਸ਼ੇ ਨੂੰ ਲੈ ਕੇ ਹੋਇਆ ਪਿਓ-ਪੁੱਤ ਦਾ ਝਗੜਾ, ਕੁੱਟ-ਕੁੱਟ ਕਰ ''ਤਾ ਕਤਲ

ਲਖਨਊ (ਭਾਸ਼ਾ) - ਰਾਜਧਾਨੀ ਲਖਨਊ ਦੇ ਮੋਹਨ ਲਾਲਗੰਜ ਇਲਾਕੇ ’ਚ ਇਕ ਨਾਬਾਲਗ ਪੁੱਤਰ ਨੇ ਨਸ਼ਾ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਆਪਣੇ ਪਿਤਾ ਦੀ ਸੋਟੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ ਖੁਜੇਹਟਾ ਪਿੰਡ ਦੇ ਮੁਖੀ ਸ਼ੰਕਰ ਯਾਦਵ ਨੇ ਮੋਹਨ ਲਾਲਗੰਜ ਪੁਲਸ ਥਾਣੇ ’ਚ ਰਿਪੋਰਟ ਲਿਖਵਾਈ ਕਿ ਪਿੰਡ ਦੇ ਰਹਿਣ ਵਾਲੇ ਲਵ ਕੁਸ਼ (17) ਨੇ ਆਪਣੇ ਪਿਤਾ ਰਾਮਕਰਨ ਰਾਵਤ (45) ਦੀ ਹੱਤਿਆ ਕਰ ਦਿੱਤੀ ਹੈ। 

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ

ਇਸ ਘਟਨਾ ਦੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਮੌਕੇ ’ਤੇ ਪਹੁੰਚੀ। ਉਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇ ਦੇ ਇੰਚਾਰਜ ਬ੍ਰਿਜੇਸ਼ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਰਾਮਕਰਨ ਨਸ਼ੇ ਦਾ ਆਦੀ ਸੀ। ਉਹ ਨਸ਼ੀਲੇ ਪਦਾਰਥ ਖਰੀਦਣ ਲਈ ਘਰ ’ਚ ਰੱਖੀ ਕਣਕ ਤੇ ਹੋਰ ਅਨਾਜ ਵੇਚ ਦਿੰਦਾ ਸੀ, ਜਿਸ ਕਾਰਨ ਘਰ ’ਚ ਅਨਾਜ ਦੀ ਕਮੀ ਹੋ ਗਈ। ਇਸ ਮੁੱਦੇ ’ਤੇ ਪਿਤਾ-ਪੁੱਤਰ ਵਿਚਾਲੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਨਾਬਾਲਗ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ - 1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ, ਕਿਹਾ- ਸਰ! ਮੇਰੇ ਪਿਓ ਨੂੰ ਰੋਕੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News