ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ ''ਚ ਜ਼ਬਰਦਸਤ ਧਮਾਕਿਆਂ ਮਗਰੋਂ ਅਲਰਟ ''ਤੇ ਕਤਰ

Thursday, Mar 05, 2026 - 04:30 PM (IST)

ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ ''ਚ ਜ਼ਬਰਦਸਤ ਧਮਾਕਿਆਂ ਮਗਰੋਂ ਅਲਰਟ ''ਤੇ ਕਤਰ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੁਣ ਗੁਆਂਢੀ ਅਰਬ ਦੇਸ਼ਾਂ ਤੱਕ ਫੈਲ ਗਈ ਹੈ। ਵੀਰਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਕਈ ਜ਼ੋਰਦਾਰ ਧਮਾਕੇ ਹੋਏ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਤਰ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀਆਂ ਏਅਰ ਡਿਫੈਂਸ ਪ੍ਰਣਾਲੀਆਂ ਨੇ ਦੋਹਾ ਦੇ ਉੱਪਰ ਆ ਰਹੀਆਂ ਕਈ ਈਰਾਨੀ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰਸਤੇ ਵਿੱਚ ਹੀ ਨਸ਼ਟ ਕਰ ਦਿੱਤਾ। ਸ਼ਹਿਰ ਵਿੱਚ ਸੁਣੇ ਗਏ ਧਮਾਕੇ ਮੁੱਖ ਤੌਰ 'ਤੇ ਇਨ੍ਹਾਂ ਇੰਟਰਸੈਪਸ਼ਨਾਂ ਦੇ ਸਨ।

ਰਿਪੋਰਟਾਂ ਅਨੁਸਾਰ, ਧਮਾਕਿਆਂ ਤੋਂ ਕੁਝ ਘੰਟੇ ਪਹਿਲਾਂ ਹੀ ਅਧਿਕਾਰੀਆਂ ਨੇ ਅਮਰੀਕੀ ਦੂਤਾਵਾਸ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਦਿੱਤਾ ਸੀ। ਦੋਹਾ ਦੇ ਆਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਦੇਖੇ ਗਏ, ਜੋ ਮਿਜ਼ਾਈਲਾਂ ਦੇ ਮਲਬੇ ਕਾਰਨ ਲੱਗੀ ਅੱਗ ਕਾਰਨ ਪੈਦਾ ਹੋਏ ਸਨ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨੇ ਈਰਾਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਦੌਰਾਨ ਈਰਾਨ ਦੀ ਸਖ਼ਤ ਨਿਖੇਧੀ ਕੀਤੀ ਸੀ ਅਤੇ ਉਸ 'ਤੇ ਗੁਆਂਢੀ ਦੇਸ਼ਾਂ ਨੂੰ ਜੰਗ ਵਿੱਚ ਘਸੀਟਣ ਦੇ ਦੋਸ਼ ਲਗਾਏ ਸਨ।

ਇਹ ਵੀ ਪੜ੍ਹੋ- ਆਖ਼ਿਰ ਕੌਣ ਹੈ ਨੈਂਸੀ ਗਰੇਵਾਲ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ

ਦੋਹਾ ਦੇ ਨਾਲ-ਨਾਲ ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਵੀ ਧਮਾਕੇ ਸੁਣੇ ਗਏ ਹਨ। ਈਰਾਨ ਵੱਲੋਂ ਇਹ ਹਮਲੇ ਅਮਰੀਕਾ ਦੁਆਰਾ ਉਸਦੇ ਜੰਗੀ ਜਹਾਜ਼ 'ਆਈਰਿਸ ਦੇਨਾ' ਨੂੰ ਡੁਬੋਣ ਅਤੇ ਸੁਪਰੀਮ ਲੀਡਰ ਦੀ ਮੌਤ ਦੇ ਬਦਲੇ ਵਜੋਂ ਕੀਤੇ ਜਾ ਰਹੇ ਹਨ। ਇਹ ਜੰਗ ਫਿਲਹਾਲ ਰੁਕਣ ਦਾ ਨਾਂ ਨਹੀਂ ਲੈ ਰਹੀ, ਸਗੋਂ ਹਰ ਪਾਸਿਓਂ ਹਮਲੇ ਹੋਰ ਤੇਜ਼ੀ ਨਾਲ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ- ਨਹੀਂ ਹੋਣ ਦੇਵਾਂਗੇ ਤੇਲ ਦੀ ਕਮੀ..! ਔਖ਼ੇ ਸਮੇਂ ਭਾਰਤ ਦੇ 'ਦੋਸਤ' ਨੇ ਵਧਾਇਆ ਮਦਦ ਦਾ ਹੱਥ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News