DRDO ਨੇ ਸਵਦੇਸ਼ੀ ''ਪ੍ਰਲਯ'' ਮਿਜ਼ਾਈਲ ਦਾ ਦੂਜਾ ਸਫ਼ਲ ਪ੍ਰੀਖਣ ਕੀਤਾ

Thursday, Dec 23, 2021 - 02:02 PM (IST)

DRDO ਨੇ ਸਵਦੇਸ਼ੀ ''ਪ੍ਰਲਯ'' ਮਿਜ਼ਾਈਲ ਦਾ ਦੂਜਾ ਸਫ਼ਲ ਪ੍ਰੀਖਣ ਕੀਤਾ

ਨਵੀਂ ਦਿੱਲੀ (ਵਾਰਤਾ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਦੇਸ਼ 'ਚ ਹੀ ਵਿਕਸਿਤ ਸਤਿਹ ਤੋਂ ਸਤਿਹ 'ਤੇ ਮਾਰ ਕਰਨ ਵਾਲੀ 'ਪ੍ਰਲਯ' ਮਿਜ਼ਾਈਲ ਦਾ ਵੀਰਵਾਰ ਨੂੰ ਲਗਾਤਾਰ ਦੂਜਾ ਸਫ਼ਲ ਪ੍ਰੀਖਣ ਕੀਤਾ। ਇਹ ਪ੍ਰੀਖਣ ਓਡੀਸ਼ਾ 'ਚ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀਪ 'ਤੇ ਲਗਾਤਾਰ ਦੂਜੇ ਦਿਨ ਕੀਤਾ ਗਿਆ। ਬੁੱਧਵਾਰ ਨੂੰ ਇਸ ਮਿਜ਼ਾਈਲ ਦਾ ਪਹਿਲਾ ਪ੍ਰੀਖਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 'ਪ੍ਰਲਯ' ਮਿਜ਼ਾਈਲ ਦਾ ਕੀਤਾ ਗਿਆ ਸਫ਼ਲ ਪ੍ਰੀਖਣ, 500 ਕਿਲੋਮੀਟਰ ਤੱਕ ਮਾਰ ਕਰਨ 'ਚ ਸਮਰੱਥ

ਪ੍ਰੀਖਣ ਦੌਰਾਨ ਮਿਜ਼ਾਈਲ ਨੇ ਆਪਣੇ ਮਿਸ਼ਨ ਦੇ ਸਾਰੇ ਟੀਚੇ ਪੂਰੇ ਕੀਤੇ। ਇਸ ਪ੍ਰੀਖਣ ਨਾਲ ਮਿਜ਼ਾਈਲ ਦੋਵੇਂ ਸੰਰਚਨਾ 'ਚ ਸਫ਼ਲਤਾ ਦੀ ਕਸੌਟੀ 'ਤੇ ਖਰ੍ਹੀ ਉਤਰੀ ਹੈ। ਅੱਜ ਦੇ ਪ੍ਰੀਖਣ 'ਚ ਪ੍ਰਲਯ ਨੂੰ ਭਾਰੀ ਪੇਲੋਡ ਅਤੇ ਵੱਖ-ਵੱਖ ਦੂਰੀ ਲਈ ਦਾਗ਼ਿਆ ਗਿਆ ਅਤੇ ਇਸ ਦਾ ਨਿਸ਼ਾਨਾ ਸਟੀਕ ਰਿਹਾ। ਇਸ ਦੌਰਾਨ ਮਿਜ਼ਾਈਲ ਦੇ ਕਈ ਉਪਕਰਣਾਂ ਤੋਂ ਨਿਗਰਾਨੀ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਚੀਫ਼ ਜੀ. ਸਤੀਸ਼ ਰੈੱਡੀ ਨੇ ਪ੍ਰੀਖਣ ਨਾਲ ਜੁੜੇ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News