ਆਦਿ ਕੈਲਾਸ਼ ਯਾਤਰਾ ਦਾ ਦੂਜਾ ਪੜਾਅ ਇਸ ਤਾਰੀਖ਼ ਤੋਂ ਹੋਵੇਗਾ ਸ਼ੁਰੂ

Friday, Sep 20, 2024 - 05:34 PM (IST)

ਆਦਿ ਕੈਲਾਸ਼ ਯਾਤਰਾ ਦਾ ਦੂਜਾ ਪੜਾਅ ਇਸ ਤਾਰੀਖ਼ ਤੋਂ ਹੋਵੇਗਾ ਸ਼ੁਰੂ

ਪਿਥੌਰਾਗੜ੍ਹ- ਆਦਿ ਕੈਲਾਸ਼ ਯਾਤਰਾ ਦਾ ਦੂਜਾ ਪੜਾਅ 23 ਸਤੰਬਰ ਤੋਂ ਸ਼ੁਰੂ ਹੋਵੇਗਾ। ਤੀਰਥ ਯਾਤਰਾ ਦੀ ਨੋਡਲ ਏਜੰਸੀ ਕੁਮਾਉਂ ਮੰਡਲ ਵਿਕਾਸ ਨਿਗਮ (KMVN) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਕਾਸ ਨਿਗਮ ਦੇ ਅਧਿਕਾਰੀ ਅਤੇ ਧਾਰਚੂਲਾ ਸਥਿਤ ਆਧਾਰ ਕੈਂਪ ਦੇ ਇੰਚਾਰਜ ਧੰਨ ਸਿੰਘ ਬਿਸ਼ਟ ਨੇ ਦੱਸਿਆ ਕਿ ਮਈ ਅਤੇ ਜੂਨ ਵਿਚ ਯਾਤਰਾ ਦੇ ਪਹਿਲੇ ਪੜਾਅ ਦੌਰਾਨ 20,000 ਸ਼ਰਧਾਲੂ ਆਦਿ ਕੈਲਾਸ਼ ਚੋਟੀ ਦੇ ਦਰਸ਼ਨ ਕਰਨ ਲਈ ਪਹੁੰਚੇ। ਯਾਤਰਾ ਨੂੰ ਮਾਨਸੂਨ ਦੀ ਸ਼ੁਰੂਆਤ ਵਿਚ ਮੁਅੱਤਲ ਕਰ ਦਿੱਤਾ ਗਿਆ ਸੀ। 

ਮਾਨਸੂਨ ਵਿਚ ਕੁਦਰਤੀ ਆਫ਼ਤਾਂ ਦੇ ਜ਼ਿਆਦਾ ਖ਼ਤਰਾ ਹੋਣ ਕਾਰਨ ਇਹ ਰਸਤਾ ਅਸੁਰੱਖਿਅਤ ਹੋ ਜਾਂਦਾ ਹੈ। ਬਿਸ਼ਟ ਨੇ ਕਿਹਾ ਕਿ ਯਾਤਰਾ ਦੇ ਦੂਜੇ ਪੜਾਅ ਲਈ 25 ਤੀਰਥ ਯਾਤਰੀਆਂ ਦਾ ਇਕ ਜੱਥਾ 25 ਸਤੰਬਰ ਨੂੰ ਧਾਰਚੂਲਾ ਪਹੁੰਚੇਗਾ। ਆਧਾਰ ਕੈਂਪ ਤੋਂ ਜੱਥੇ ਨੂੰ ਆਦਿ ਕੈਲਾਸ਼ ਅਤੇ ਓਮ ਪਰਬਤ ਦੇ ਦਰਸ਼ਨਾ ਲਈ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅਕਤੂਬਰ ਵਿਚ ਵੀ ਯਾਤਰਾ ਜਾਰੀ ਰਹੇਗੀ ਅਤੇ ਬੁਕਿੰਗ ਦੇ ਅਧਾਰ 'ਤੇ ਇਸ ਨੂੰ ਨਵੰਬਰ ਤੱਕ ਵਧਾਇਆ ਜਾ ਸਕਦਾ ਹੈ।


author

Tanu

Content Editor

Related News