ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ, ਕਈ ਅਹਿਮ ਮੁੱਦਿਆਂ ''ਤੇ ਹੋਵੇਗਾ ਹੰਗਾਮਾ
Monday, Mar 09, 2026 - 08:31 AM (IST)
ਨਵੀਂ ਦਿੱਲੀ (ਭਾਸ਼ਾ) - ਸੰਸਦ ਦੇ ਬਜਟ ਸੈਸ਼ਨ ਦੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਪੜਾਅ ਦੇ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਵੱਲੋਂ ਸਪਾਂਸਰਡ ਉਸ ਪ੍ਰਸਤਾਵ ’ਤੇ ਚਰਚਾ ਹੋਣੀ ਹੈ, ਜਿਸ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਜਾ ਸਕਦਾ ਹੈ, ਕਿਉਂਕਿ ਵਿਰੋਧੀ ਧਿਰ ਪਹਿਲਾਂ ਹੀ ਈਰਾਨ ਪ੍ਰਤੀ ਸਰਕਾਰ ਦੇ ਰੁਖ਼, ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ’ਤੇ ਅਮਰੀਕਾ ਵੱਲੋਂ ਦਿੱਤੀ ਗਈ ‘ਛੋਟ’ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ’ਤੇ ਹਮਲਾ ਕਰ ਰਹੀ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ 'ਤਾ ਕਤਲ, ਫਿਰ...
ਇਸ ਤੋਂ ਇਲਾਵਾ ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮਿੱਖਿਆ (ਐੱਸ. ਆਈ. ਆਰ.) ਦੇ ਨਤੀਜੇ, ਜਿਸ ਕਾਰਨ ਲੱਗਭਗ 60 ਲੱਖ ਨਾਂ ਹਟਾ ਦਿੱਤੇ ਗਏ ਹਨ, ਦਾ ਵੀ ਸੰਸਦੀ ਕਾਰਵਾਈ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਕਈ ਵਿਰੋਧੀ ਨੇਤਾਵਾਂ ਵੱਲੋਂ ਲਿਆਂਦਾ ਗਿਆ ਹੈ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਦਨ ਵਿਚ ‘ਸਪੱਸ਼ਟ ਤੌਰ ’ਤੇ ਪੱਖਪਾਤੀ’ ਤਰੀਕੇ ਨਾਲ ਕੰਮ ਕੀਤਾ। ਉਨ੍ਹਾਂ ਨੇ ਸਪੀਕਰ ’ਤੇ ਲੋਕ ਸਭਾ ਵਿਚ ਕੁਝ ‘ਅਣਕਿਆਸੀ ਕਾਰਵਾਈ’ ਦੀ ਗੱਲ ਕਰਦਿਆਂ ਕਾਂਗਰਸ ਮੈਂਬਰਾਂ ਵਿਰੁੱਧ ਕੁਝ ਝੂਠੇ ਦਾਅਵੇ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਚਰਚਾ ਦਾ ਜਵਾਬ ਦੇਣ ਲਈ ਸਦਨ ਵਿਚ ਨਾ ਆਉਣ ਦੀ ਬੇਨਤੀ ਕਰਨ ਦਾ ਵੀ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ - ਪਾਕਿਸਤਾਨ ’ਚ ਫਸੀ ਸਰਬਜੀਤ ਕੌਰ ਨੇ ਫਿਰ ਬਦਲਿਆ ਬਿਆਨ, ‘ਮੈਨੂੰ ਭਾਰਤ ਭੇਜੋ, ਸਾਰਾ ਸੱਚ ਦੱਸਾਂਗੀ’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਰਾਜਾ ਵੜਿੰਗ ਨੇ ਸੰਸਦ ''ਚ ਚੁੱਕਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ ! ਕੇਂਦਰ ਤੋਂ ਕੀਤੀ 50,000 ਕਰੋੜ ਦੇ ਪੈਕੇਜ ਦੀ ਮੰਗ
ਰਾਹੁਲ ਦੇ ਦਿਮਾਗ ''ਤੇ ''ਐਕਟੀਵਿਸਟ'' ਸਲਾਹਕਾਰਾਂ ਦਾ ਕਬਜ਼ਾ, ਸੰਸਦ ''ਚ ਟੀ-ਸ਼ਰਟ ਪਾਉਣ ''ਤੇ ਰੀਜੀਜੂ ਨੇ ਚੁੱਕੇ ਸਵਾਲ
