ਡਰਾਈਵਰ ਦੀ ਲਾਪਰਵਾਹੀ ਕਾਰਨ ਬੱਚਿਆਂ ਸਮੇਤ ਭਰੀ ਸਕੂਲੀ ਬੱਸ ਨਾਲ ਵੱਡਾ ਹਾਦਸਾ ਹੋਣ ਤੋਂ ਟਲਿਆ

Wednesday, Aug 09, 2017 - 05:38 PM (IST)

ਡਰਾਈਵਰ ਦੀ ਲਾਪਰਵਾਹੀ ਕਾਰਨ ਬੱਚਿਆਂ ਸਮੇਤ ਭਰੀ ਸਕੂਲੀ ਬੱਸ ਨਾਲ ਵੱਡਾ ਹਾਦਸਾ ਹੋਣ ਤੋਂ ਟਲਿਆ

ਕਠੂਆ— ਜੰਮੂ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਟੇ ਮੱਗਰ ਖੱਡ ਇਲਾਕੇ 'ਚ ਬੀਤੇ ਮੰਗਲਵਾਰ ਦੁਪਹਿਰ ਨੂੰ ਇਕ ਵੱਡਾ ਹਾਦਸਾ ਹੋਣਾ ਉਸ ਸਮੇਂ ਟੱਲ ਗਿਆ, ਜਦੋਂ ਬੱਚਿਆਂ ਨਾਲ ਭਰੀ ਇਕ ਸਕੂਲੀ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਸੜਕ ਤੋਂ ਹੇਠਾ ਖੱਡ ਵੱਲ ਨੂੰ ਉਤਰ ਗਈ ਪਰ ਬਚਾਅ ਹੋ ਗਿਆ ਕਿ ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਬੱਸ ਡਰਾਈਵਰ 'ਤੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਬੱਸ ਦੁਰਘਟਨਾ ਦਾ ਸ਼ਿਕਾਰ ਹੋਈ। ਉੱਥੇ ਲਖਨਪੁਰ ਪੁਲਸ ਨੇ ਡਰਾਈਵਰ ਸਮੇਤ ਬੱਸ ਨੂੰ ਕਬਜ਼ੇ 'ਚ ਲਿਆ ਅਤੇ ਮਾਮਲਾ ਦਰਜ ਕੀਤਾ। ਖ਼ਬਰ ਮੁਤਾਬਕ ਦੁਪਹਿਰ ਨੂੰ ਕਾਲੀਬਾੜੀ ਤੋਂ ਲੱਖਨਪੁਰ ਨੂੰ ਜਾ ਰਹੀ ਬੱਸ ਮੱਗਰ ਖੱਡ ਦੇ ਲੱਗਭਗ ਨਜ਼ਦੀਕ ਹੇਠਾ ਨੂੰ ਉੱਤਰ ਗਈ । ਇਸ ਦੌਰਾਨ ਮੌਕੇ 'ਤੇ ਬੱਚਿਆਂ ਦੀਆਂ ਚੀਕਾਂ ਪੈਣੀਆਂ ਸ਼ੁਰੂ ਹੋ ਗਈਆਂ। ਪਿੰਡ ਦੇ ਲੋਕੀ ਅਤੇ ਪੁਲਸ ਦੀ ਮਦਦ ਨਾਲ ਬੱਚਿਆਂ ਨੂੰ ਬੱਸ ਚੋਂ ਕੱਢਿਆ ਗਿਆ। ਲਖਨਪੁਰ ਪੁਲਸ ਨੇ ਬੱਸ ਡਰਾਈਵਰ ਦਾ ਮੈਡੀਕਲ ਕਰਵਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


Related News