ਸਕੂਲ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ 12 ਸਾਲਾ ਵਿਦਿਆਰਥੀ ਦੀ ਹੋਈ ਮੌਤ

Tuesday, Jul 03, 2018 - 06:54 PM (IST)

ਸਕੂਲ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ 12 ਸਾਲਾ ਵਿਦਿਆਰਥੀ ਦੀ ਹੋਈ ਮੌਤ

ਆਗਰਾ— ਸ਼ਹਿਰ 'ਚ ਸੜਕ 'ਤੇ ਦੌੜਦੀ ਸਕੂਲ ਬੱਸ ਅੰਦਰ ਟੁੱਟੇ ਹੋਏ ਫਰਸ਼ ਰਾਹੀਂ 12 ਸਾਲਾ ਇਕ ਵਿਦਿਆਰਥੀ ਬਾਹਰ ਡਿੱਗ ਗਿਆ ਅਤੇ ਟਾਇਰ ਦੇ ਹੇਠਾ ਆ ਕੇ ਕੁਚਲਿਆ ਗਿਆ। ਜਿਸ ਕਾਰਨ ਉੁਸ ਦੀ ਮੌਤ ਹੋ ਗਈ। ਸ਼ਹਿਰ ਦੇ ਖੇਰਾਗੜ ਨਿਵਾਸੀ ਦਸ਼ਰਥ ਦਾ ਬੇਟਾ ਅਦਿਤਿਆ ਪੂਰਨਚੰਦ ਰਮੇਸ਼ਚੰਦ ਸਰਸਵਤੀ ਵਿਦਿਆ ਮੰਦਰ 'ਚ ਛੇਵੀਂ ਜਮਾਤ 'ਚ ਪੜ੍ਹਦਾ ਸੀ। ਅੱਜ ਸਵੇਰੇ ਉਹ ਬੱਸ ਤੋਂ ਸਕੂਲ ਗਿਆ ਸੀ। ਦੁਪਹਿਰ ਛੁੱਟੀ ਤੋਂ ਬਾਅਦ ਜਦੋਂ ਉਹ ਸਕੂਲ ਬੱਸ ਤੋਂ ਘਰ ਵਾਪਸ ਪਰਤ ਰਿਹਾ ਸੀ ਤਾਂ ਸਕੂਲ ਬੱਸ ਦੇ ਪਿੱਛੇ ਦੇ ਹਿੱਸੇ ਦਾ ਫਰਸ਼ ਟੁੱਟਿਆ ਹੋਇਆ ਸੀ। ਖੇਰਾਗੜ ਦੇ ਪੁਲਸ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਕਤ ਸਕੂਲ ਬੱਸ ਦਾ ਫਰਸ਼ ਟੁੱਟਿਆ ਹੋਇਆ ਸੀ। ਸਪੀਡ ਬ੍ਰੇਕਰ ਆਉਣ ਕਾਰਨ ਬੱਚਾ ਟੁੱਟੇ ਫਰਸ਼ ਰਾਹੀ ਬੱਸ ਦੇ ਟਾਇਰਾਂ ਵਿਚਾਲੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। 
ਮ੍ਰਿਤਕ ਦੇ ਸਾਥੀ ਵਿਦਿਆਰਥੀਆਂ ਨੇ ਦੱਸਿਆ ਕਿ ਬੱਸ ਦਾ ਫਰਸ਼ ਟੁੱਟਿਆ ਹੋਣ ਕਰਕੇ ਅਦਿਤਿਆ ਨੇ ਅੱਗੇ ਵਾਲੀ ਸੀਟ ਦੇ ਹੇਠਾਂ ਪੈਰ ਰੱਖ ਲਿਆ ਸੀ। ਰਸਤੇ 'ਚ ਸਪੀਡ ਬ੍ਰੇਕਰ ਆਉਣ 'ਤੇ ਅਦਿਤਿਆ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਟੁੱਟੇ ਫਰਸ਼ ਰਾਹੀਂ ਬੱਸ 'ਚੋਂ ਬਾਹਰ ਨਿਕਲ ਕੇ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਇਸ ਹਾਦਸੇ ਤੋਂ ਅਦਿਤਿਆ ਦਾ ਪਰਿਵਾਰ ਅਤੇ ਸਥਾਨਕ ਲੋਕ ਕਾਫੀ ਗੁੱਸੇ 'ਚ ਹਨ। ਉਨ੍ਹਾਂ ਨੇ ਬੱਸ ਚਾਲਕ ਅਤੇ ਸਕੂਲ ਸੰਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।  


Related News