ਆਕਸੀਜਨ ਸਪਲਾਈ ਮਾਮਲੇ ''ਚ ਸੁਣਵਾਈ ਕਰ ਰਹੇ SC ਦੇ ਜਸਟਿਸ ਚੰਦਰਚੂੜ ਵੀ ਹੋਏ ਕੋਰੋਨਾ ਪਾਜ਼ੇਟਿਵ

05/12/2021 11:45:11 PM

ਨਵੀਂ ਦਿੱਲੀ - ਸੁਪਰੀਮ ਕੋਰਟ ਵਿੱਚ ਆਕਸੀਜਨ ਸਪਲਾਈ ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਦੇ ਪ੍ਰਧਾਨ ਜਸਟਿਸ ਧਨੰਜੇ ਵਾਈ ਚੰਦਰਚੂੜ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਜਸਟਿਸ ਚੰਦਰਚੂੜ ਦੇ ਕੋਰਟ ਮਾਸਟਰ ਅਤੇ ਹੋਰ ਕਾਨੂੰਨੀ ਸਟਾਫ ਵਿੱਚੋਂ ਕੁੱਝ ਕੋਰੋਨਾ ਪਾਜ਼ੇਟਿਵ ਹਨ। ਸ਼ੱਕ ਹੈ ਕਿ ਉਨ੍ਹਾਂ ਦੇ ਜ਼ਰੀਏ ਜਸਟਿਸ ਚੰਦਰਚੂੜ ਵੀ ਵਾਇਰਸ ਦਾ ਸ਼ਿਕਾਰ ਹੋਏ ਹਨ।

ਇਹ ਵੀ ਪੜ੍ਹੋ- ਇਸ ਸੂਬੇ 'ਚ ਦੋ ਹਫ਼ਤੇ ਲਈ ਵਧਾਇਆ ਗਿਆ ਲਾਕਡਾਊਨ

ਸੂਤਰਾਂ ਮੁਤਾਬਕ ਕੋਰਟ ਮਾਸਟਰ ਅਤੇ ਸਟਾਫ ਵਿੱਚ ਇਨਫੈਕਸ਼ਨ ਦੇ ਲੱਛਣ ਉਭਰਣ 'ਤੇ ਜਸਟਿਸ ਚੰਦਰਚੂੜ ਨੇ ਵੀ ਜਾਂਚ ਕਰਾਈ ਸੀ। ਇਸ ਦੌਰਾਨ ਚੋਣ ਕਮਿਸ਼ਨ ਦੀ ਪਟੀਸ਼ਨ 'ਤੇ ਫੈਸਲਾ ਰਿਜ਼ਰਵ ਹੋਣ ਤੋਂ ਬਾਅਦ ਫੈਸਲਾ ਸੁਣਾਏ ਜਾਣ ਵਿੱਚ ਦੇਰੀ ਵੀ ਸੰਭਵਤ: ਇਸੇ ਵਜ੍ਹਾ ਕਾਰਨ ਹੋਈ ਸੀ। ਸੁਓ ਮੋਟੋ ਮਾਮਲੇ ਵਿੱਚ ਵੀ ਸੁਣਵਾਈ ਟਾਲਣ ਦੇ ਪਿੱਛੇ ਤਕਨੀਕੀ ਵਜ੍ਹਾ ਤੋਂ ਇਲਾਵਾ ਇੱਕ ਇਹ ਵੀ ਵਜ੍ਹਾ ਹੋ ਸਕਦੀ ਹੈ। ਹਾਲਾਂਕਿ ਜਸਟਿਸ ਚੰਦਰਚੂੜ ਨੇ ਵੈਕਸੀਨ ਦੀ ਇੱਕ ਖੁਰਾਕ ਵੀ ਲੈ ਰੱਖੀ ਹੈ। ਜਸਟਿਸ ਚੰਦਰਚੂੜ ਫਿਲਹਾਲ ਘਰ 'ਤੇ ਹੀ ਇਕਾਂਤਵਾਸ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News