ਸਕਸੈਨਾ ਦੀ ਜ਼ਮਾਨਤ ਦੀ ਅਰਜ਼ੀ ''ਤੇ ਸੁਣਵਾਈ ਅੱਜ

Thursday, Feb 14, 2019 - 02:39 AM (IST)

ਸਕਸੈਨਾ ਦੀ ਜ਼ਮਾਨਤ ਦੀ ਅਰਜ਼ੀ ''ਤੇ ਸੁਣਵਾਈ ਅੱਜ

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਦੀ ਇਕ ਅਦਾਲਤ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਰਾਜੀਵ ਸਕਸੈਨਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਵੀਰਵਾਰ ਸੁਣਵਾਈ ਕਰੇਗੀ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਬੁੱਧਵਾਰ ਦੱਸਿਆ ਕਿ ਉਹ ਸਕਸੈਨਾ ਦੀ ਮੈਡੀਕਲ ਰਿਪੋਰਟ ਪੜ੍ਹਨ ਪਿੱਛੋਂ ਸੁਣਵਾਈ ਕਰਨਗੇ। ਰਿਪੋਰਟ ਏਮਸ ਨੇ ਬੁੱਧਵਾਰ ਰਾਤ ਤੱਕ ਨਹੀਂ ਸੌਂਪੀ ਸੀ।


author

Bharat Thapa

Content Editor

Related News