ਪਿਆਰ ਚੜ੍ਹਿਆ ਪਰਵਾਨ; ਜੰਗ ਦਰਮਿਆਨ ਰੂਸ ਦੇ ਮੁੰਡੇ ਨੇ ਯੂਕ੍ਰੇਨ ਦੀ ਕੁੜੀ ਨਾਲ ਕਰਵਾਇਆ ਵਿਆਹ
Thursday, Aug 04, 2022 - 02:02 PM (IST)
ਸ਼ਿਮਲਾ- ਅਕਸਰ ਇੰਝ ਹੁੰਦਾ ਹੈ ਜਦੋਂ ਕਿਸੇ ਮੁਲਕ ’ਤੇ ਸੰਕਟ ਆਉਂਦਾ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਜੰਗ ਪ੍ਰਭਾਵਿਤ ਦੇਸ਼ ਹੋਵੇ ਤਾਂ ਵੀ ਪਿਆਰ ਦੀ ਸਾਂਝ ਪਾਉਣ ’ਚ ਲੋਕ ਪਿੱਛੇ ਨਹੀਂ ਹੱਟਦੇ। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਫੌਜੀ ਟਕਰਾਅ ਦੌਰਾਨ ਇਜ਼ਰਾਈਲ ਵਿਚ ਵਸੇ ਰੂਸੀ ਸਰਗੇਈ ਨੋਵਿਕੋਵ ਨੇ ਹਿਮਾਚਲ ਪ੍ਰਦੇਸ਼ ਵਿਚ ਧਰਮਸ਼ਾਲਾ ਨੇੜੇ ਦਿਵਿਆ ਆਸ਼ਰਮ ਖਰੋਟਾ ’ਚ ਯੂਕ੍ਰੇਨ ਦੀ ਰਹਿਣ ਵਾਲੀ ਆਪਣੀ ਪ੍ਰੇਮਿਕਾ ਐਲੋਨਾ ਬ੍ਰਾਮੋਕਾ ਨਾਲ ਸਨਾਤਨ ਧਰਮ ਦੀਆਂ ਰਵਾਇਤਾਂ ਅਨੁਸਾਰ ਵਿਆਹ ਕਰਵਾ ਲਿਆ। ਜੋੜੇ ਨੂੰ ਘਰ ਵਾਂਗ ਅਤੇ ਆਪਣੇਪਨ ਦਾ ਅਹਿਸਾਸ ਕਰਾਉਣ ਲਈ ਸਥਾਨਕ ਲੋਕਾਂ ਨੇ ਗੀਤਾਂ ਦੀ ਥਾਪ ’ਤੇ ਵਿਆਹ ’ਚ ਸਾਰੀਆਂ ਰਸਮਾਂ ਨਿਭਾਈਆਂ ਅਤੇ ਹਿਮਾਚਲੀ ਲੋਕ ਗੀਤਾਂ ਦੀਆਂ ਧੁਨਾਂ 'ਤੇ ਨੱਚੇ। ਰਿਵਾਇਤੀ ਦਾਵਤ ਦੀ ਵਿਵਸਥਾ ਨੇ ਇਸ ਦੇਸੀ ਸ਼ੈਲੀ ’ਚ ਵਿਦੇਸ਼ੀ ਵਿਆਹ ਨੂੰ ਖੁਸ਼ੀ-ਖੁਸ਼ੀ ਸਿਰੇ ਚਾੜ੍ਹਿਆ।
ਇਹ ਵੀ ਪੜ੍ਹੋ- ਅਫਗਾਨਿਸਤਾਨ ’ਚ ਜ਼ੁਲਮਾਂ ਦਰਮਿਆਨ ਭਾਰਤ ਪਹੁੰਚੇ 30 ਹੋਰ ਸਿੱਖ, ਚਿਹਰੇ ’ਤੇ ਦਿੱਸੀ ਖੁਸ਼ੀ (ਤਸਵੀਰਾਂ)
ਦਰਅਸਲ ਰੂਸੀ ਮੂਲ ਦੇ ਸਰਗੇਈ ਜਿਨ੍ਹਾਂ ਨੇ ਕੁਝ ਸਮੇਂ ਪਹਿਲਾਂ ਇਜ਼ਰਾਈਲ ਦੀ ਨਾਗਰਿਕਤਾ ਲੈ ਲਈ ਹੈ, ਉਹ ਪਿਛਲੇ ਕੁਝ ਸਾਲਾਂ ਤੋਂ ਐਲੋਨਾ ਬ੍ਰਾਮੋਕਾ ਨੂੰ ਪਿਆਰ ਕਰਦੇ ਹਨ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਆਪਸੀ ਪਿਆਰ ਅਤੇ ਮੁਹੱਬਤ ’ਤੇ ਜੰਗ ਦਾ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੇ ਆਪਣੇ ਸ਼ਾਂਤੀਪੂਰਨ ਵਿਆਹ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨੂੰ ਵਿਆਹ ਸਥਾਨ ਦੇ ਰੂਪ ’ਚ ਚੁਣਿਆ। ‘ਦਿਵਿਯਾ ਆਸ਼ਰਮ ਖਰੋਟਾ’ ਦੇ ਪੰਡਤ ਸੰਦੀਪ ਸ਼ਰਮਾ ਨੇ ਦੱਸਿਆ ਕਿ ਸਰਗੇਈ ਅਤੇ ਐਲੋਨਾ ਇਕ ਪਰਿਵਾਰ ਨਾਲ ਪਿਛਲੇ ਇਕ ਸਾਲ ਤੋਂ ਧਰਮਸ਼ਾਲਾ ਦੇ ਨੇੜੇ ਧਰਮਕੋਟ ’ਚ ਰਹਿ ਰਹੇ ਹਨ। ਇਸ ਪਰਿਵਾਰ ਨੇ ਉਨ੍ਹਾਂ ਦੇ ਵਿਆਹ ਦੀਆਂ ਸਾਰੀ ਵਿਵਸਥਾਵਾਂ ਕੀਤੀਆਂ।
ਇਹ ਵੀ ਪੜ੍ਹੋ- ED ਦੀ ਕਾਰਵਾਈ ’ਤੇ ਰਾਹੁਲ ਦੇ ਤਿੱਖੇ ਤੇਵਰ, ਕਿਹਾ- ਕਰ ਲਓ ਜੋ ਕਰਨਾ ਹੈ, ਮੈਂ ਪ੍ਰਧਾਨ ਮੰਤਰੀ ਤੋਂ ਡਰਦਾ ਨਹੀਂ
ਦਿਵਿਯਾ ਆਸ਼ਰਮ ਖਰੋਟਾ ਦੇ ਪੰਡਤ ਰਮਨ ਸ਼ਰਮਾ ਨੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਕਰਵਾਈਆਂ। ਉਨ੍ਹਾਂ ਨੂੰ ਸਨਾਤਨ ਧਰਮ ਪਰੰਪਰਾਵਾਂ ਤਹਿਤ ਇਸ ਦੀ ਪਵਿੱਤਰਤਾ ਬਾਰੇ ਦੱਸਿਆ। ਰਮਨ ਨੇ ਕਿਹਾ ਕਿ ਮੈਨੂੰ ਭਾਰਤੀ ਵਿਆਹ ਦੀਆਂ ਪਰੰਪਰਾਵਾਂ ’ਚ ਦਿਲਚਸਪੀ ਰੱਖਣ ਵਾਲੇ ਇਕ ਵਿਦੇਸ਼ੀ ਜੋੜੇ ਨੂੰ ਵੇਖ ਕੇ ਚੰਗਾ ਲੱਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਦੋ ਮਹੀਨੇ ਪਹਿਲਾਂ ਇਕ ਅੰਗਰੇਜ਼ ਨੇ ਹਰਿਆਣਵੀ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ- ਕਲਰਕ ਦੀ ‘ਲੀਵ’ ਐਪਲੀਕੇਸ਼ਨ ਵਾਇਰਲ, ਲਿਖਿਆ- ਸਾਬ੍ਹ ਛੁੱਟੀ ਦੇ ਦਿਓ, ਰੁੱਸੀ ਪਤਨੀ ਨੂੰ ਮਨਾਉਣ ਸਹੁਰੇ ਜਾਣਾ ਹੈ