ਰੂਸ ਦੀ ਮੁਟਿਆਰ ਨੂੰ ਬੀਕਾਨੇਰ ਦੇ ਨੌਜਵਾਨ ਨਾਲ ਹੋਇਆ ਪਿਆਰ, ਕਰਵਾਇਆ ਵਿਆਹ

Saturday, Aug 12, 2023 - 11:54 AM (IST)

ਰੂਸ ਦੀ ਮੁਟਿਆਰ ਨੂੰ ਬੀਕਾਨੇਰ ਦੇ ਨੌਜਵਾਨ ਨਾਲ ਹੋਇਆ ਪਿਆਰ, ਕਰਵਾਇਆ ਵਿਆਹ

ਬੀਕਾਨੇਰ, (ਰਾਜੇਂਦਰ)- ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ, ਠੀਕ ਅਜਿਹਾ ਹੀ ਰੂਸ ਦੀ ਸੈਨਿਆ ਅਤੇ ਬੀਕਾਨੇਰ ਦੇ ਮਇਅੰਕ ਚਾਵਲਾ ਦੇ ਪਿਆਰ ’ਚ ਹੋਇਆ ਹੈ। ਦੋਵਾਂ ਨੇ ਸਾਦੁਲਗੰਜ ਸਥਿਤ ਇਸਕਾਨ ਮੰਦਰ ’ਚ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰ ਲਿਆ ਹੈ।

ਪੇਸ਼ੇ ਤੋਂ ਇੰਜੀਨੀਅਰ ਮਇਅੰਕ ਬੈਂਗਲੂਰੂ ’ਚ ਆਰਟ ਆਫ ਲਿਵਿੰਗ ਨਾਲ ਜੁੜਿਆ ਹੋਇਆ ਹੈ ਅਤੇ ਉੱਥੇ ਹੀ ਮਈ 2023 ’ਚ ਉਸ ਦੀ ਮੁਲਾਕਾਤ ਰੂਸੀ ਮੁਟਿਆਰ ਸੈਨਿਆ ਨਾਲ ਆਸਾਮ ’ਚ ਸ਼ਿਵਰਾਤਰੀ ਦੇ ਮੌਕੇ ਹੋਈ। ਦੋਵਾਂ ਨੂੰ ਪਿਆਰ ਹੋ ਗਿਆ, ਮਾਸਕੋ ’ਚ ਬੀਤੀ 7 ਅਗਸਤ ਨੂੰ ਰਿੰਗ ਸੈਰੇਮਨੀ ਹੋਈ ਅਤੇ ਸ਼ੁੱਕਰਵਾਰ ਨੂੰ ਦੋਵੇਂ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ। ਬੀਕਾਨੇਰ ਦੇ ਸਾਦੁਲਗੰਜ ਸਥਿਤ ਇਸਕਾਨ ਮੰਦਰ ਦੇ ਪੁਜਾਰੀ ਨੇ ਜੋੜੇ ਦੇ ਫੇਰੇ ਕਰਵਾਏ। ਸੈਨਿਆ ਨੇ ਕਿਹਾ ਕਿ ਹੁਣ ਬੀਕਾਨੇਰ ਹੀ ਮੇਰਾ ਸਹੁਰਾ-ਘਰ ਹੈ। ਪਰਿਵਾਰ ਦੇ ਨਾਲ ਰਹਿ ਕੇ ਚੰਗਾ ਲੱਗ ਰਿਹਾ ਹੈ।

ਵਿਆਹ ’ਚ ਮੌਜੂਦ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਨਵੀਂ ਜੋੜੀ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।


author

Rakesh

Content Editor

Related News