ਭਾਰਤ-ਚੀਨ ਸਰਹੱਦ ’ਤੇ ਬਣੀ ਨਵੀਂ ਸੜਕ ਦਾ ਨਾਂ ‘ਨਰਿੰਦਰ ਮੋਦੀ’ ਰੱਖਿਆ ਗਿਆ
Thursday, Dec 30, 2021 - 11:09 AM (IST)
ਕੋਲਕਾਤਾ (ਵਾਰਤਾ)– ਸਿੱਕਮ ਦੇ ਰਾਜਪਾਲ ਗੰਗਾਪ੍ਰਸਾਦ ਨੇ ਭਾਰਤ-ਚੀਨ ਸਰਹੱਦ ’ਤੇ ਬਣੀ ਨਵੀਂ ਸੜਕ ਦਾ ਨਾਂ ‘ਨਰਿੰਦਰ ਮੋਦੀ ਮਾਰਗ’ ਰੱਖਿਆ ਹੈ। ਰਾਜਪਾਲ ਨੇ ਕਿਊਂਗਸਲਾ ਤੋਂ ਕਬੀ ਲੂੰਗਚੋਕ ਸੜਕ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪੁਰਾਣੇ ਮਾਰਗ ਨੂੰ ਜਵਾਹਰ ਲਾਲ ਨਹਿਰੂ ਮਾਰਗ ਕਿਹਾ ਜਾਂਦਾ ਸੀ। ਕੌਮੀ ਯਾਦਗਾਰ ਨੇੜੇ ਰਾਸ਼ਟਰੀ ਰਾਜਮਾਰਗ-310 ਨੂੰ ਸਰਹੱਦੀ ਸੜਕ ਸੰਗਠਨ ਨੇ ਬਣਾਇਆ ਹੈ। ਇਸ ਕਾਰਨ ਭਾਰਤੀ ਸੈਲਾਨੀਆਂ ਨੂੰ ਨਾਥੂਲਾ ਬਾਰਡਰ ਤੱਕ ਜਾਣ ਵਿਚ ਸੌਖ ਹੋਵੇਗੀ।
ਇਹ ਵੀ ਪੜ੍ਹੋ : ਨਵੀਂ ਹੋਵੇਗੀ ਨਵੇਂ ਸਾਲ ਦੀ ਪਾਰਟੀ, ਮੁੰਬਈ 'ਚ 7 ਜਨਵਰੀ ਤੱਕ ਧਾਰਾ 144 ਲਾਗੂ
ਰਾਜਪਾਲ ਨੇ ਕਿਹਾ ਕਿ ਮੇਰੇ ਲਈ ਸੜਕ ਦਾ ਨਾਮਕਰਨ ਕਰਨਾ ਮਾਣ ਵਾਲੀ ਗੱਲ ਹੈ। ਇਸ ਨਾਲ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਰਾਜਪਾਲ ਨੇ ਸੜਕ ਬਣਾਉਣ ਲਈ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਸਾਡੀਆਂ ਹਥਿਆਰਬੰਦ ਫੋਰਸਾਂ ਨੂੰ ਨਵੀਂ ਊਰਜਾ ਦੇਵੇਗੀ। ਰਾਜਪਾਲ ਨਾਲ ਵਾਈ.ਟੀ. ਲੇਪਚਾ, ਓ.ਈ. ਕਕੇ ਰਾਸੌਲੀ, ਪੰਚਾਇਤ ਪ੍ਰਧਾਨ ਅਤੇ ਪੁਲਸ ਮੌਜੂਦ ਸੀ।
ਇਹ ਵੀ ਪੜ੍ਹੋ : ਤਿੰਨ ਤਲਾਕ ਪੀੜਤਾ ਦਾ PM ਮੋਦੀ ਨੇ ਵਧਾਇਆ ਹੌਂਸਲਾ, ਜ਼ਿੰਦਗੀ 'ਚ ਤਰੱਕੀ ਲਈ ਦਿੱਤਾ ਇਹ ਮੰਤਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ