ਕੁਮਾਰ ਵਿਸ਼ਵਾਸ ਸਮੇਤ 9 ਆਪ ਨੇਤਾਵਾਂ ਨੂੰ ਰਾਹਤ, ਕੋਰਟ ਨੇ FIR ਦਾ ਨਿਰਦੇਸ਼ ਦੇਣ ਤੋਂ ਕੀਤਾ ਇਨਕਾਰ
Tuesday, Jul 03, 2018 - 11:30 AM (IST)
ਨਵੀਂ ਦਿੱਲੀ— ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਨੇਤਾਵਾਂ 'ਤੇ ਚੋਣ ਆਯੋਗ ਨੂੰ ਆਪਣੀ ਸੰਪਤੀ ਦਾ ਵੇਰਵਾ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਿਕਾਇਤ 'ਚ ਮੁੱਖਮੰਤਰੀ ਕੇਜਰੀਵਾਲ 'ਤੇ ਵੀ ਇਨ੍ਹਾਂ ਨੇਤਾਵਾਂ ਦੀ ਸਾਜਿਸ਼ 'ਚ ਸ਼ਾਮਲ ਹੋਣ ਦਾ ਆਰੋਪ ਲਗਾਇਆ ਗਿਆ ਹੈ।
ਪਟਿਆਲਾ ਹਾਊਸ ਅਦਾਲਤ ਦੇ ਏ.ਸੀ.ਐਮ.ਐਮ ਸਮਰ ਵਿਸ਼ਾਲ ਨੇ ਰਾਹੁਲ ਸ਼ਰਮਾ ਦੀ ਸ਼ਿਕਾਇਤ ਨੂੰ ਤੱਥ ਨਾ ਹੋਣ ਦੇ ਆਧਾਰ 'ਤੇ ਸੋਮਵਾਰ ਨੂੰ ਖਾਰਜ਼ ਕਰ ਦਿੱਤਾ। ਸ਼ਿਕਾਇਤ 'ਚ ਮੁੱਖਮੰਤਰੀ ਕੇਜਰੀਵਾਲ, ਕੁਮਾਰ ਵਿਸ਼ਵਾਸ ਦੇ ਇਲਾਵਾ ਅਸੀਮ ਅਹਿਮਦ ਖਾਨ, ਮੋਹਮੰਦ ਯੁਨੂਸ, ਸਤਯੇਂਦਰ ਕੁਮਾਰ ਜੈਲ, ਕੈਲਾਸ਼ ਗਹਿਲੋਤ, ਪ੍ਰਮੀਲਾ ਟੋਕਸ, ਰਾਜੇਸ਼ ਰਿਸ਼ੀ ਅਤੇ ਆਦਰਸ਼ ਸ਼ਾਸਤਰੀ 'ਤੇ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਕੁਮਾਰ ਅਤੇ ਆਪ ਨੇਤਾਵਾਂ ਨੇ ਵਿਧਾਨਸਭਾ ਚੋਣਾਂ ਦੌਰਾਨ ਚੋਣ ਆਯੋਗ 'ਚ ਜੋ ਹਲਫਨਾਮੇ ਦਿੱਤੇ, ਉਨ੍ਹਾਂ 'ਚ ਆਪਣੀ ਨਿੱਜੀ ਕੰਪਨੀਆਂ ਸੰਬੰਧਿਤ ਜਾਣਕਾਰੀ ਛੁਪਾਈ ਸੀ। ਦੋਸ਼ ਮੁਤਾਬਕ ਆਪ ਨੇਤਾਵਾਂ ਦੀ ਇਸ ਕਥਿਤ ਸਾਜਿਸ਼ 'ਚ ਮੁੱਖਮੰਤਰੀ ਕੇਜਰੀਵਾਲ ਨੇ ਇਨ੍ਹਾਂ ਦੀ ਮਦਦ ਕੀਤੀ।
