ਬੰਦ ਨਹੀਂ ਹੋਵੇਗਾ ਫੌਜ ''ਚ ਅਫ਼ਸਰਾਂ ਦਾ ''ਰਾਸ਼ਨ ਭੱਤਾ'', ਸਰਕਾਰ ਨੇ ਬਦਲਿਆ ਫੈਸਲਾ

07/27/2017 4:01:16 PM

ਨਵੀਂ ਦਿੱਲੀ— ਸਰਕਾਰ ਨੇ 43 ਹਜ਼ਾਰ ਤੋਂ ਵਧ ਫੌਜ ਅਫ਼ਸਰਾਂ ਦਾ ਰਾਸ਼ਨ ਭੱਤਾ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਅਫ਼ਸਰਾਂ ਦੇ ਰਾਸ਼ਨ ਭੱਤੇ ਨੂੰ ਬੰਦ ਕਰਨ ਦੀ 7ਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਨੂੰ ਪਲਟਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਸ਼ਾਂਤੀ ਦੇ ਇਲਾਕਿਆਂ 'ਚ ਤਾਇਨਾਤ ਅਫ਼ਸਰਾਂ ਦੇ ਰਾਸ਼ਨ ਭੱਤੇ ਪਹਿਲਾਂ ਦੀ ਤਰ੍ਹਾਂ ਮਿਲਦੇ ਰਹਿਣਗੇ ਅਤੇ ਉਨ੍ਹਾਂ ਦੇ ਬੈਂਕ ਖਾਤੇ 'ਚ ਜਮ੍ਹਾ ਹੋ ਜਾਣਗੇ।
ਸਰਕਾਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜਵਾਨਾਂ ਅਤੇ ਜੂਨੀਅਰ ਅਫ਼ਸਰਾਂ ਨੇ ਰਾਸ਼ਨ ਭੱਤੇ ਪਹਿਲਾਂ ਦੀ ਤਰ੍ਹਾਂ ਮਿਲਦੇ ਰਹਿਣਗੇ। ਰੱਖਿਆ ਸੂਤਰਾਂ ਅਨੁਸਾਰ ਮੋਰਚਿਆਂ 'ਤੇ ਜੋ ਅਫ਼ਸਰ ਤਾਇਨਾਤ ਹਨ, ਉਨ੍ਹਾਂ ਨੂੰ ਬਿਨਾਂ ਫੀਸ ਦੇ ਪਹਿਲਾਂ ਦੀ ਤਰ੍ਹਾਂ ਮੁਫ਼ਤ 'ਚ ਰਾਸ਼ਨ ਮਿਲਦਾ ਰਹੇਗਾ।


Related News