ਤੂਫਾਨੀ ਤੇਜ਼ੀ ਨਾਲ ਦੌੜੇਗਾ ਭਾਰਤ! ਸੰਯੁਕਤ ਰਾਸ਼ਟਰ ਨੇ ਬਦਲਿਆ ਵਾਧਾ ਦਰ ਦਾ ਅੰਦਾਜ਼ਾ

Friday, May 17, 2024 - 06:12 PM (IST)

ਤੂਫਾਨੀ ਤੇਜ਼ੀ ਨਾਲ ਦੌੜੇਗਾ ਭਾਰਤ! ਸੰਯੁਕਤ ਰਾਸ਼ਟਰ ਨੇ ਬਦਲਿਆ ਵਾਧਾ ਦਰ ਦਾ ਅੰਦਾਜ਼ਾ

ਸੰਯੁਕਤ ਰਾਸ਼ਟਰ (ਭਾਸ਼ਾ) - ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹੁਣ ਸੰਯੁਕਤ ਰਾਸ਼ਟਰ ਨੇ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਦੇ ਅੰਦਾਜ਼ਿਆਂ ਨੂੰ ਸੋਧਿਆ ਹੈ, ਜਿਸ ਮੁਤਾਬਿਕ ਭਾਰਤੀ ਅਰਥਵਿਵਸਥਾ ਸਾਲ 2024 ’ਚ ਕਰੀਬ 7 ਫੀਸਦੀ ਦੀ ਦਰ ਨਾਲ ਵਧੇਗੀ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਮਜ਼ਬੂਤ ਜਨਤਕ ਨਿਵੇਸ਼ ਅਤੇ ਲਚੀਲੀ ਨਿਜੀ ਖਪਤ ਕਾਰਨ ਭਾਰਤੀ ਅਰਥਵਿਵਸਥਾ ਤੂਫਾਨੀ ਤੇਜ਼ੀ ਨਾਲ ਦੌੜੇਗੀ। ਸੰਯੁਕਤ ਰਾਸ਼ਟਰ ਨੇ 2024 ਦੇ ਮੱਧ ਤੱਕ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ ’ਤੇ ਰਿਪੋਰਟ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਉੱਚ ਪੱਧਰ 'ਤੇ ਪਹੁੰਚੇ ਚਾਂਦੀ ਦੇ ਭਾਅ

ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਵਿਸ਼ਵ ਅਰਥਵਿਵਸਥਾ 2024 ’ਚ 2.7 ਫੀਸਦੀ ਵਧਣ ਦਾ ਅੰਦਾਜ਼ਾ ਹੈ। ਇਹ ਅਮਰੀਕਾ ਅਤੇ ਬ੍ਰਾਜ਼ੀਲ, ਭਾਰਤ ਅਤੇ ਰੂਸ ਸਣੇ ਕਈ ਉੱਭਰਦੀਆਂ ਅਰਥਵਿਵਸਥਾਵਾਂ ’ਚ ਵਧੀਆ ਪ੍ਰਦਰਸ਼ਨ ਵੱਲ ਵੀ ਇਸ਼ਾਰਾ ਕਰਦਾ ਹੈ। ਭਾਰਤੀ ਅਰਥਵਿਵਸਥਾ ਲਈ ਅਗਾਊਂ ਅਨੁਮਾਨ ਹੈ ਕਿ ਇਹ ਸਾਲ 2024 ’ਚ 6.9 ਫੀਸਦੀ ਦੀ ਵਾਧਾ ਦਰ ਨਾਲ ਵਧੇਗੀ ਅਤੇ 2025 ’ਚ ਇਹ ਵਾਧਾ ਦਰ 6.6 ਫੀਸਦੀ ਤੱਕ ਵਧਣ ਦਾ ਅੰਦਾਜ਼ਾ ਜਤਾਇਆ ਹੈ। ਰਿਪੋਰਟ ਮੁਤਾਬਿਕ, ਬਾਹਰੀ ਮੰਗ ’ਚ ਕਮੀ ਨਾਲ ਵਪਾਰਕ ਬਰਾਮਦ ਵਾਧੇ ’ਤੇ ਅਸਰ ਪੈਂਦਾ ਰਹੇਗਾ ਪਰ ਫਾਰਮਾਸਿਊਟੀਕਲ ਅਤੇ ਰਸਾਇਣ ਬਰਾਮਦ ’ਚ ਜ਼ੋਰਦਾਰ ਵਾਧਾ ਹੋਣ ਦੀ ਉਮੀਦ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਮਜ਼ਬੂਤ ਘਰੇਲੂ ਮੰਗ ਅਤੇ ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ’ਚ ਵੀ ਮਜ਼ਬੂਤ ਵਿਕਾਸ ਦਾ ਭਾਰਤ ਨੂੰ ਫਾਇਦਾ ਮਿਲਿਆ ਹੈ। ਚੀਨ ਲਈ ਇਸ ’ਚ ਮਾਮੂਲੀ ਵਾਧਾ ਕੀਤਾ ਗਿਆ ਹੈ। ਹੁਣ ਚੀਨ ਦੀ 2024 ’ਚ ਵਾਧਾ ਦਰ 4.8 ਫੀਸਦੀ ਰਹਿਣ ਦੀ ਉਮੀਦ ਹੈ, ਜਿਸ ਦੀ ਜਨਵਰੀ ’ਚ 4.7 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ। ਚੀਨ ਦਾ ਵਾਧਾ ਦਰ 2023 ਦੀ 5.2 ਫੀਸਦੀ ਦਰ ਤੋਂ ਘਟਾ ਕੇ 2024 ’ਚ 4.8 ਫੀਸਦੀ ਰਹਿਣ ਦਾ ਅੰਦਾਜ਼ ਹੈ।

ਇਹ ਵੀ ਪੜ੍ਹੋ :    ਹੁਣ ਸ਼੍ਰੀਲੰਕਾ 'ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ

ਭਾਰਤ ’ਚ ਮਹਿੰਗਾਈ ’ਤੇ ਇਹ ਹੈ ਅਨੁਮਾਨ

ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਖਪਤਕਾਰ ਮੁੱਲ ਮਹਿੰਗਾਈ (ਸੀ. ਪੀ.ਆਈ.) ’ਚ ਗਿਰਾਵਟ ਆਈ ਹੈ। ਇਹ ਸਾਲ 2023 ’ਚ ਜਿੱਥੇ 5.6 ਫੀਸਦੀ ਸੀ। ਹੁਣ ਸਾਲ 2024 ’ਚ ਘਟ ਕੇ 4.5 ਫੀਸਦੀ ਹੋ ਗਈ ਹੈ। ਇਸੇ ਤਰ੍ਹਾਂ, ਹੋਰ ਦੱਖਣੀ ਏਸ਼ੀਆਈ ਦੇਸ਼ਾਂ ’ਚ ਮਹਿੰਗਾਈ ਦਰ 2023 ’ਚ ਘਟੀ ਅਤੇ 2024 ’ਚ ਹੋਰ ਗਿਰਾਵਟ ਦੀ ਸੰਭਾਵਨਾ ਹੈ, ਜੋ ਮਾਲਦੀਵ ’ਚ 2.2 ਫੀਸਦੀ ਤੋਂ ਲੈ ਕੇ ਇਰਾਨ ’ਚ 33.6 ਫੀਸਦੀ ਤੱਕ ਹੋਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਮਜ਼ਬੂਤ ਵਿਕਾਸ ਅਤੇ ਉੱਚ ਕੀਰਤ ਸ਼ਕਤੀ ਹਿੱਸੇਦਾਰੀ ’ਚ ਕਿਰਤ ਬਾਜ਼ਾਰ ਸੰਕੇਤਕ ਵੀ ਵਧੀਆ ਹੋਏ ਹਨ। ਭਾਰਤ ਦੀ ਸਰਕਾਰ ਪੂੰਜੀ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ ਹੌਲੀ-ਹੌਲੀ ਖਜ਼ਾਨਚੀ ਘਾਟੇ ਨੂੰ ਘੱਟ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ :    ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ

ਚੀਨ ’ਚ ਵਿਦੇਸ਼ੀ ਨਿਵੇਸ਼ ਘੱਟ ਹੋਣ ਨਾਲ ਭਾਰਤ ਨੂੰ ਮਿਲ ਰਿਹਾ ਫਾਇਦਾ

ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਚੀਨ ’ਚ ਵਿਦੇਸ਼ੀ ਨਿਵੇਸ਼ ਘੱਟ ਹੋਣ ਨਾਲ ਭਾਰਤ ਕਈ ਪੱਛਮੀ ਕੰਪਨੀਆਂ ਲਈ ਇਕ ਬਦਲਵੀਂ ਮੰਜ਼ਿਲ ਬਣ ਗਿਆ ਹੈ। ਇਸ ਨਾਲ ਭਾਰਤ ਦਾ ਆਰਥਿਕ ਵਾਧਾ ‘ਕਾਫੀ ਬਿਹਤਰ’ ਹੋਇਆ ਹੈ। ਸੰਯੁਕਤ ਰਾਸ਼ਟਰ ਦੁਆਰਾ 2024 ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧੇ ਨੂੰ ਸੋਧ ਕੀਤੇ ਜਾਣ ਦੇ ਮੌਕੇ ’ਤੇ ਮਾਹਿਰਾਂ ਨੇ ਇਹ ਗੱਲ ਕਹੀ। ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਾਮਾਜਿਕ ਮਾਮਲਿਆਂ ਦੇ ਵਿਭਾਗ (ਯੂ. ਐੱਨ. ਡੀ. ਈ. ਐੱਸ. ਏ.) ਦੇ ਆਰਥਿਕ ਵਿਸ਼ਲੇਸ਼ਣ ਅਤੇ ਨੀਤੀ ਪ੍ਰਭਾਗ ’ਚ ਕੌਮਾਂਤਰੀ ਆਰਥਿਕ ਨਿਗਰਾਨੀ ਸ਼ਾਖਾ ਦੇ ਪ੍ਰਮੁੱਖ ਹਾਮਿਦ ਰਾਸ਼ਿਦ ‘ਕੌਮਾਂਤਰੀ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ 2024’ ਦੇ ਮੱਧ-ਸਾਲ ਦੇ ਤਾਜ਼ਾ ਅਨੁਮਾਨਾਂ ’ਤੇ ਜਾਣਕਾਰੀ ਦੇ ਰਹੇ ਸੀ।

ਇਹ ਵੀ ਪੜ੍ਹੋ :      ਕਵਿਤਾ ਕ੍ਰਿਸ਼ਨਾਮੂਰਤੀ ਬ੍ਰਿਟੇਨ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News