ਜਬਰ-ਜ਼ਨਾਹ ਦੇ ਮੁਲਜ਼ਮ ਨੂੰ ਚੱਪਲਾਂ ਦਾ ਹਾਰ ਪਾ ਕੇ ਘੁਮਾਇਆ, ਫਿਰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ
Monday, Oct 27, 2025 - 10:22 AM (IST)
ਨੈਸ਼ਨਲ ਡੈਸਕ :ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ ’ਚ ਮਾਨਸਿਕ ਪੱਖੋਂ ਬੀਮਾਰ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਵਾਲੇ 56 ਸਾਲ ਦੇ ਇਕ ਵਿਅਕਤੀ ਨੂੰ ਚੱਪਲਾਂ ਦਾ ਹਾਰ ਪਾ ਕੇ ਘੁਮਾਉਣ ਪਿੱਛੋਂ ਕੁੱਟ-ਕੁੱਟ ਕੇ ਜਾਨੋਂ ਮਾਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਘਟਨਾ ਸ਼ੁੱਕਰਵਾਰ ਰਾਤ ਸੋਨੂਆ ਥਾਣਾ ਖੇਤਰ ਅਧੀਨ ਆਉਂਦੇ ਦੇਵਾਂਬੀਰ ਪਿੰਡ ’ਚ ਵਾਪਰੀ। ਉਕਤ ਵਿਅਕਤੀ ਜੰਗਲ-ਪਾਣੀ ਲਈ ਬਾਹਰ ਗਿਆ ਸੀ ਕਿ ਲੋਕਾਂ ਨੇ ਉਸ ਨੂੰ ਘੇਰ ਲਿਆ।
ਸੋਨੂਆ ਥਾਣਾ ਦੇ ਇੰਚਾਰਜ ਸ਼ਸ਼ੀਬਾਲਾ ਨੇ ਕਿਹਾ ਕਿ ਤੇਪਸਾਈ ਟੋਲਾ ਦੇ ਰਹਿਣ ਵਾਲੇ ਸਾਈਮਨ ਟਿਰਕੀ ਨੂੰ ਚੱਪਲਾਂ ਦਾ ਹਾਰ ਪਾ ਕੇ ਕਥਿਤ ਤੌਰ ’ਤੇ ਇਲਾਕੇ ’ਚ ਘੁਮਾਇਆ ਗਿਆ। ਫਿਰ ਇਕ ਕਮਰੇ ’ਚ ਬੰਦ ਕਰ ਦਿੱਤਾ ਗਿਆ ਤੇ ਡੰਡਿਆਂ ਨਾਲ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਮਰੇ ’ਚੋਂ ਲਾਸ਼ ਬਰਾਮਦ ਕਰਨ ਪਿੱਛੋਂ ਉਸ ਨੂੰ ਪੋਸਟਮਾਰਟਮ ਲਈ ਚਾਈਬਾਸਾ ਦੇ ਸਦਰ ਹਸਪਤਾਲ ਲਿਜਾਇਆ ਗਿਆ।
