ਬਰੇਲੀ ’ਚ ਮਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਪੁੱਤਰ ਨੂੰ ਉਮਰ ਕੈਦ

Sunday, Feb 22, 2026 - 04:32 AM (IST)

ਬਰੇਲੀ ’ਚ ਮਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਪੁੱਤਰ ਨੂੰ ਉਮਰ ਕੈਦ

ਬਰੇਲੀ (ਭਾਸ਼ਾ) – ਬਰੇਲੀ ਜ਼ਿਲੇ ਦੀ ਇਕ ਵਿਸ਼ੇਸ਼ ਅਦਾਲਤ ਨੇ ਆਪਣੀ ਮਾਂ ਨਾਲ ਜਬਰ-ਜ਼ਨਾਹ ਕਰਨ ਦੇ ਜੁਰਮ ਵਿਚ ਪੁੱਤਰ ਨੂੰ ਸ਼ਨੀਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਬਰੇਲੀ ਦੇ ਅਡੀਸ਼ਨਲ ਸੈਸ਼ਨ ਜੱਜ (ਫਾਸਟ ਟਰੈਕ ਕੋਰਟ) ਅਸ਼ੋਕ ਕੁਮਾਰ ਯਾਦਵ ਨੇ ਇਸ ਮਾਮਲੇ ਵਿਚ ਕਿਸ਼ਨ ਲਾਲ ਨੂੰ ਦੋਸ਼ੀ ਕਰਾਰ ਦਿੰਦਿਆਂ 22 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ।

ਪੀੜਤ ਔਰਤ ਨੇ 12 ਅਕਤੂਬਰ 2021 ਨੂੰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਅਕਤੂਬਰ 2021 ਦੀ ਰਾਤ ਨੂੰ ਉਸ ਦੇ ਪੁੱਤਰ ਕਿਸ਼ਨ ਲਾਲ ਨੇ ਇਹ ਕਹਿ ਕੇ ਦਰਵਾਜ਼ਾ ਖੁਲ੍ਹਵਾਇਆ ਕਿ ਉਸ ਨੂੰ ਭੁੱਖ ਲੱਗੀ ਹੈ ਪਰ ਦਰਵਾਜ਼ਾ ਖੋਲ੍ਹਣ ’ਤੇ ਉਹ ਕਮਰੇ ਵਿਚ ਵੜ ਗਿਆ, ਉਸ ਨੇ ਮਾਂ ਦਾ ਗਲਾ ਘੁੱਟਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।
 


author

Inder Prajapati

Content Editor

Related News