ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦਾ ਦੋਸ਼

Friday, Feb 13, 2026 - 06:26 PM (IST)

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦਾ ਦੋਸ਼

ਰਾਜਪੁਰਾ (ਇਕਬਾਲ) : ਨਾਬਾਲਗ ਲੜਕੀ ਨੂੰ ਵਰਗਲਾ ਕੇ ਅਤੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਲੈ ਜਾਣ ਦੇ ਦੋਸ਼ ਹੇਠ ਥਾਣਾ ਸਿਟੀ ਪੁਲਸ ਰਾਜਪੁਰਾ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਇਕ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਸ ਰਾਜਪੁਰਾ ਕੋਲ ਕੀਤੀ ਸ਼ਿਕਾਇਤ ਵਿਚ ਨਾਬਾਲਗ ਲੜਕੀ ਦੇ ਪਿਤਾ ਨੇ ਦੱਸਿਆ ਕਿ 11 ਫਰਵਰੀ ਨੂੰ ਉਹ ਆਪਣੀ ਪਤਨੀ ਸਮੇਤ ਕੰਮ 'ਤੇ ਗਿਆ ਹੋਇਆ ਸੀ ਅਤੇ ਉਸ ਦੀ 16 ਸਾਲਾਂ ਨਾਬਾਲਗ ਲੜਕੀ ਘਰ ਵਿਚ ਇਕੱਲੀ ਸੀ ਅਤੇ ਜਦੋਂ ਘਰ ਵਾਪਸ ਆਏ ਤਾਂ ਲੜਕੀ ਘਰ ਵਿਚ ਨਹੀਂ ਸੀ । 

ਇਸ ਦੌਰਾਨ ਉਨ੍ਹਾਂ ਨੇ ਆਪਣੀ ਲੜਕੀ ਦੀ ਆਸੇ ਪਾਸੇ ਬਹੁਤ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸਦੀ ਨਬਾਲਗ ਲੜਕੀ ਨੂੰ ਜੱਸੀ ਪੁੱਤਰ ਰਾਮ ਪ੍ਰੀਤ ਵਾਸੀ ਪਿੰਡ ਉਮਾਰੀ ,ਪੈਂਸਾ ਜ਼ਿਲਾ ਇਲਾਹਾਬਾਦ ਯੂਪੀ ਹਾਲ ਵਾਸੀ ਚੌਹਾਨ ਕਲੋਨੀ ਰਾਜਪੁਰਾ ਵਰਗਲਾ ਕੇ ਅਤੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਹੈ। ਥਾਣਾ ਸਿਟੀ ਪੁਲਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਉਤੇ ਉਕਤ ਨੋਜਵਾਨ ਖਿਲਾਫ ਬੀ.ਐਨ.ਐਸ. ਦੀ ਧਾਰਾ 137 (2) 96 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News