ਪਿੰਡ ਵਾਲਿਆਂ ਦਾ ਖ਼ੌਫ਼ਨਾਕ ਕਾਰਾ ! ਚੋਰੀ ਦੇ ਸ਼ੱਕ 'ਚ ਕੁੱਟ-ਕੁੱਟ ਮਾਰ'ਤਾ ਨੌਜਵਾਨ

Sunday, Feb 22, 2026 - 05:05 PM (IST)

ਪਿੰਡ ਵਾਲਿਆਂ ਦਾ ਖ਼ੌਫ਼ਨਾਕ ਕਾਰਾ ! ਚੋਰੀ ਦੇ ਸ਼ੱਕ 'ਚ ਕੁੱਟ-ਕੁੱਟ ਮਾਰ'ਤਾ ਨੌਜਵਾਨ

ਨੈਸ਼ਨਲ ਡੈਸਕ- ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਭੀੜ ਵੱਲੋਂ ਇੱਕ 22 ਸਾਲਾ ਨੌਜਵਾਨ ਦੀ ਕੁੱਟਮਾਰ ਕਰ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਇਹ ਘਟਨਾ ਸ਼ਨੀਵਾਰ ਦੇਰ ਰਾਤ ਪੜਵਾ ਥਾਣਾ ਖੇਤਰ ਦੇ ਤੇਲੀਆਹੀ ਪਿੰਡ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਮੁਰਮਾ ਪਿੰਡ ਦੇ ਰਹਿਣ ਵਾਲੇ ਪਵਨ ਰਾਮ (22) ਵਜੋਂ ਹੋਈ ਹੈ।

ਪਿੰਡ ਵਾਸੀਆਂ ਨੇ ਸ਼ੱਕ ਜਤਾਇਆ ਸੀ ਕਿ ਪਵਨ ਇੱਕ ਟਰੈਕਟਰ ਦੀ ਬੈਟਰੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਪੁਲਸ ਨੂੰ ਸ਼ੱਕ ਹੈ ਕਿ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਉੱਥੇ ਗਿਆ ਹੋ ਸਕਦਾ ਹੈ। ਪਲਾਮੂ ਦੀ ਐੱਸ.ਪੀ. ਰੀਸ਼ਮਾ ਰਮੇਸ਼ਨ ਨੇ ਦੱਸਿਆ ਕਿ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਪਿੰਡ ਵਾਸੀਆਂ ਨੇ ਪਵਨ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਸੀ। ਪੁਲਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਨੇ ਇਸ ਮਾਮਲੇ ਵਿੱਚ ਪਾਰਸਨਾਥ ਮਹਿਤਾ (35) ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਪੁਲਸ ਨੇ ਇਸ ਨੂੰ ਸਪੱਸ਼ਟ ਤੌਰ 'ਤੇ ਭੀੜ ਦੁਆਰਾ ਕੀਤਾ ਕਤਲ ਮੰਨਦਿਆਂ BNS ਦੀ ਧਾਰਾ 103(2) ਅਤੇ ਹੋਰ ਕਈ ਗੰਭੀਰ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ।


author

Harpreet SIngh

Content Editor

Related News